ਮਲੌਦ, 4 ਦਸੰਬਰ (ਦਿਲਬਾਗ ਸਿੰਘ ਚਾਪੜਾ)-ਬਲਾਕ ਮਲੌਦ ਦੇ 15 ਪੰਚਾਇਤ ਸੰਮਤੀ ਜ਼ੋਨਾਂ ਲਈ 1 ਦਸੰਬਰ ਤੋਂ 4 ਦਸੰਬਰ ਤੱਕ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦੌਰਾਨ ਬਲਾਕ ਮਲੌਦ ਦੇ ਰਿਟਰਨਿੰਗ ਅਫ਼ਸਰ ਕਮ ਉੱਪ ਮੰਡਲ ਮੈਜਿਸਟ੍ਰੇਟ ਪਾਇਲ ਸਬ-ਡਵੀਜ਼ਨ ਪਾਇਲ ਦੇ ਦਫ਼ਤਰ ਵਿਖੇ ਕੁੱਲ 64 ਉਮੀਦਵਾਰਾਂ ਨੇ ਵੱਖ-ਵੱਖ ਜ਼ੋਨਾਂ ਤੋਂ ਕਾਗ਼ਜ਼ ਕੀਤੇ ਗਏ, ਜਿਨ੍ਹਾਂ ਦੀ ਅੱਜ 5 ਦਸੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ 6 ਦਸੰਬਰ ਨੂੰ ਨਾਮਜ਼ਦਗੀ ਕਾਗ਼ਜ਼ ਵਾਪਸ ਲਏ ਜਾਣਗੇ ਅਤੇ ਉਸੇ ਦਿਨ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ | ਜਾਣਕਾਰੀ ਅਨੁਸਾਰ ਜੋਨ 1 ਨਾਨਕਪੁਰ ਜਗੇੜਾ (ਐਸ.ਸੀ.) ਤੋਂ ਕਮਲਜੀਤ ਕੌਰ ਪਤਨੀ ਜਸਵਿੰਦਰ ਸਿੰਘ ਪਿੰਡ ਝੱਮਟ (ਕਾਂਗਰਸ), ਕਰਮਜੀਤ ਕੌਰ ਨਾਨਕਪੁਰ ਜਗੇੜਾ (ਸ਼੍ਰੋਮਣੀ ਅਕਾਲੀ ਦਲ) ਅਤੇ ਬੇਅੰਤ ਕੌਰ ਪਿੰਡ ਝੱਮਟ (ਆਪ), ਜੋਨ 2 ਕਿਲਾ ਹਾਂਸ (ਇਸਤਰੀ) ਤੋਂ ਜਸਵਿੰਦਰ ਕੌਰ ਪਤਨੀ ਬਲਜੀਤ ਸਿੰਘ ਕਿਲਾਂ ਹਾਂਸ (ਕਾਂਗਰਸ), ਮਨਦੀਪ ਕੌਰ (ਕਾਂਗਰਸ ਕਵਰਿੰਗ) ਅਤੇ ਅਮਨਦੀਪ ਕੌਰ ਭੀਖੀ ਖੱਟੜਾ (ਆਪ), ਜੋਨ 3 ਦੁਧਾਲ (ਇਸਤਰੀ) ਕੁਲਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਉਕਸੀ (ਕਾਂਗਰਸ), ਚਰਨਜੀਤ ਕੌਰ ਦੁਧਾਲ (ਅਕਾਲੀ ਦਲ), ਰਮਨਦੀਪ ਕੌਰ ਉਕਸੀ (ਆਪ), ਜ਼ੋਨ 4 ਰਾਮਗੜ੍ਹ ਸਰਦਾਰਾ (ਇਸਤਰੀ) ਤੋਂ ਬੇਅੰਤ ਕੌਰ ਪਤਨੀ ਦਲੀਪ ਸਿੰਘ ਰਾਮਗੜ੍ਹ ਸਰਦਾਰਾ (ਕਾਂਗਰਸ), ਮਨਜੀਤ ਕੌਰ ਰਾਮਗੜ੍ਹ ਸਰਦਾਰਾਂ (ਕਾਂਗਰਸ ਕਵਰਿੰਗ) ਅਤੇ ਤਰਨਜੀਤ ਕੌਰ ਚੀਮਾ (ਆਪ), ਜੋਨ 5 ਜੰਡਾਲੀ (ਇਸਤਰੀ) ਤੋਂ ਅਮਰਜੀਤ ਕੌਰ ਪਤਨੀ ਯਾਦਵਿੰਦਰ ਸਿੰਘ ਜੰਡਾਲੀ (ਕਾਂਗਰਸ), ਮਨਜਿੰਦਰ ਕੌਰ ਜੰਡਾਲੀ (ਸ਼੍ਰੋ. ਅ. ਦ.), ਬੇਅੰਤਪਾਲ ਕੌਰ (ਸ਼੍ਰੋ. ਅ. ਦ.), ਗੁਰਪ੍ਰੀਤ ਕੌਰ ਗਿੱਲ ਜੰਡਾਲੀ (ਆਪ) ਅਤੇ ਪਰਮਜੀਤ ਕੌਰ (ਅਜ਼ਾਦ), ਜੋਨ 6 ਸਿਆੜ੍ਹ (ਜਨਰਲ) ਤੋਂ ਯੂਥ ਆਗੂ ਪੋ੍ਰ. ਗੁਰਮੁੱਖ ਸਿੰਘ ਗੋਮੀ ਸਿਆੜ੍ਹ (ਕਾਂਗਰਸ), ਹਰਬੰਸ ਕੌਰ (ਕਾਂਗਰਸ ਕਵਰਿੰਗ), ਆਪ ਦੇ ਹਲਕਾ ਪਾਇਲ ਦੇ ਕੋਆਡੀਨੇਟਰ ਪਰਗਟ ਸਿੰਘ ਸਿਆੜ੍ਹ (ਆਪ) ਅਤੇ ਬਲਜੀਤ ਸਿੰਘ ਸਿਆੜ੍ਹ (ਸ਼੍ਰੋ. ਅ. ਦ.), ਜੋਨ 7 ਸੋਹੀਆ (ਜਰਨਲ) ਤੋਂ ਕ੍ਰਿਸ਼ਨਦੇਵ ਜੋਗੀਮਾਜਰਾ ਸਾਬਕਾ ਸਰਪੰਚ (ਕਾਂਗਰਸ), ਸੂਬਾ ਸਕੱਤਰ ਕੁਲਬੀਰ ਸਿੰਘ ਸੋਹੀਆ (ਕਾਂਗਰਸ ਕਵਰਿੰਗ), ਮਨਦੀਪ ਸਿੰਘ ਗਿੱਲ ਸੋਹੀਆ (ਸ਼੍ਰੋ. ਅ. ਦ.) ਅਤੇ ਜਸਪ੍ਰੀਤ ਸਿੰਘ ਸੇਖਾ (ਆਪ), ਜੋਨ 8 ਸਿਹੌੜਾ (ਜਨਰਲ) ਤੋਂ ਖੁਸ਼ਪ੍ਰੀਤ ਸਿੰਘ ਸਿਹੌੜਾ (ਕਾਂਗਰਸ), ਪ੍ਰੇਮ ਸਿੰਘ ਸਿਹੌੜਾ (ਸ਼੍ਰੋ. ਅ. ਦ.), ਸ਼ਮਿੰਦਰ ਸਿੰਘ ਸਿਹੌੜਾ (ਸ਼੍ਰੋਅਦ), ਅਮਨਜੋਤ ਸਿੰਘ ਗਿੱਲ ਸਿਹੌੜਾ (ਆਪ) ਅਤੇ ਬਲਵੀਰ ਸਿੰਘ ਸਿਹੌੜਾ (ਆਜ਼ਾਦ), ਜੋਨ 9 ਰੱਬੋਂ ਨੀਚੀ (ਜਨਰਲ) ਤੋਂ ਸਰੂਪ ਸਿੰਘ ਬਾਬਰਪੁਰ (ਕਾਂਗਰਸ), ਰਾਜਵੀਰ ਬਿਕਰਮਜੀਤ ਸਿੰਘ ਬਾਬਰਪਰ (ਸ਼੍ਰੋ. ਅ. ਦ.) ਅਤੇ ਸੁਖਦੇਵ ਸਿੰਘ ਬਾਬਪੁਰ (ਆਪ), ਜੋਨ 10 ਸਿਰਥਲਾ (ਜਨਰਲ) ਤੋਂ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜੁਲਮਗ੍ਹੜ (ਕਾਂਗਰਸ), ਗੁਰਬਾਜ ਸਿੰਘ ਜੁਲਮਗੜ੍ਹ (ਕਾਂਗਰਸ ਕਵਰਿੰਗ), ਕੁਲਵਿੰਦਰ ਸਿੰਘ ਲਸਾੜਾ (ਸ਼੍ਰੋ. ਅ. ਦ.) ਅਤੇ ਦਵਿੰਦਰ ਸਿੰਘ ਲਸਾੜਾ (ਆਪ), ਜੋਨ 11 ਸੀਹਾਂ ਦੌਦ (ਐਸ.ਸੀ.) ਤੋਂ ਨਿਰਭੈ ਸਿੰਘ (ਕਾਂਗਰਸ), ਗੁਰਮੀਤ ਸਿੰਘ (ਕਾਂਗਰਸ ਕਵਰਿੰਗ), ਸਿਮਰ ਸਿੰਘ (ਸ਼ੋ੍ਰਅਦ), ਜਸਵੀਰ ਸਿੰਘ ਉਚੀ ਦੌਦ (ਸ਼੍ਰੋ. ਅ. ਦ.), ਜਸਵੰਤ ਸਿੰਘ ਸੀਹਾਂ ਦੌਦ (ਆਪ) ਅਤੇ ਰਵਿੰਦਰ ਸਿੰਘ ਸੀਹਾਂ ਦੌਦ (ਆਜ਼ਾਦ), ਜੋਨ 12 ਬੇਰ ਕਲਾਂ (ਐਸ.ਸੀ.) ਪ੍ਰਧਾਨ ਲਾਭ ਸਿੰਘ (ਕਾਂਗਰਸ), ਸੋਹਣ ਸਿੰਘ (ਕਾਂਗਰਸ ਕਵਰਿੰਗ), ਲਖਵੀਰ ਸਿੰਘ ਲੱਖਾ (ਸ਼੍ਰੋ. ਅ. ਦ.), ਗੁਰਜੰਟ ਸਿੰਘ ਬੇਰ ਕਲਾਂ (ਸ਼੍ਰੋ. ਅ. ਦ.), ਸਤਨਾਮ ਸਿੰਘ ਬੇਰਕਲਾਂ (ਆਪ), ਚਰਨ ਸਿੰਘ (ਆਪ ਕਵਰਿੰਗ), ਗੁਰਦੀਪ ਸਿੰਘ ਚੋਮੋ (ਆਜ਼ਾਦ), ਗੁਰਮੀਤ ਸਿੰਘ ਚੋਮੋ (ਆਜ਼ਾਦ), ਜੋਨ 13 ਕੂਹਲੀ ਕਲਾਂ (ਐਸ.ਸੀ.) ਤੋਂ ਨਿਰਮਲ ਸਿੰਘ ਕੂਹਲੀ ਕਲਾਂ (ਕਾਂਗਰਸ), ਸਿਕੰਦਰ ਸਿੰਘ (ਆਪ) ਅਤੇ ਸਾਬਕਾ ਸਰਪੰਚ ਮਨਜੀਤ ਸਿੰਘ ਬੇਰ ਖੁਰਦ (ਸ਼੍ਰੋ. ਅ. ਦ.), ਜੋਨ ਨੰਬਰ 14 ਸਹਾਰਨ ਮਾਜਰਾ (ਐਸ.ਸੀ. ਇਸਤਰੀ) ਤੋਂ ਕਮਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ (ਕਾਂਗਰਸ), ਕਮਲਜੀਤ ਕੌਰ ਪੰਧੇਰ ਖੇੜੀ (ਸ਼੍ਰੋ. ਅ. ਦ.), ਰਾਣੀ ਸਹਾਰਨ ਮਾਜਰਾ (ਸ਼੍ਰੋ. ਅ. ਦ.) ਅਤੇ ਰਘਵੀਰ ਕੌਰ ਰੋਸ਼ੀਆਣਾ (ਆਪ), ਜੋਨ ਨੰਬਰ 15 ਲਹਿਲ (ਐਸ.ਸੀ. ਇਸਤਰੀ) ਤੋਂ ਕੁਲਵੰਤ ਕੌਰ ਲਹਿਲ (ਸ਼੍ਰੋ. ਅ. ਦ.), ਬਲਜਿੰਦਰ ਕੌਰ (ਸ਼੍ਰੋ. ਅ. ਦ.), ਜਸਪਾਲ ਕੌਰ (ਕਾਂਗਰਸ), ਕਮਲਜੀਤ ਕੌਰ (ਕਾਂਗਰਸ ਕਵਰਿੰਗ), ਸਰਬਜੀਤ ਕੌਰ ਧੌਲ ਖੁਰਦ (ਆਪ) ਅਤੇ ਦਵਿੰਦਰ ਕੌਰ ਗੋਸਲ (ਬਸਪਾ) ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ | ਇਸ ਤਰ੍ਹਾਂ 15 ਜ਼ੋਨਾਂ ਵਿੱਚ ਕਾਂਗਰਸ ਵੱਲੋਂ ਸਾਰੇ ਜੋਣਾ ਵਿੱਚ ਉਮੀਦਵਾਰਾਂ ਸਮੇਤ ਕੁੱਲ 23 ਉਮੀਦਵਾਰ, ਆਪ ਵੱਲੋਂ ਸਾਰੇ ਜ਼ੋਨਾਂ ਵਿੱਚ ਉਮੀਦਵਾਰ ਅਤੇ ਇੱਕ ਕਵਰਿੰਗ ਉਮੀਦਵਾਰ ਸਮੇਤ 16 ਉਮੀਦਵਾਰ, ਸ਼੍ਰੋ. ਅ. ਦ. ਵੱਲੋਂ 13 ਜ਼ੋਨਾਂ ਵਿੱਚ ਕਵਰਿੰਗ ਸਮੇਤ 19 ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ ਜਦਕਿ ਜੋਨ ਕਿਲਾ ਹਾਂਸ ਅਤੇ ਰਾਮਗੜ੍ਹ ਸਰਦਾਰਾਂ ਵਿੱਚ ਕੋਈ ਅਕਾਲੀ ਉਮੀਦਵਾਰ ਨੇ ਕਾਗ਼ਜ਼ ਨਹੀਂ ਭਰੇ | ਇਸ ਤੋਂ ਇਲਾਵਾ 5 ਆਜ਼ਾਦ ਅਤੇ 1 ਬਸਪਾ ਉਮੀਦਵਾਰ ਸਮੇਤ ਕੁੱਲ 64 ਉਮੀਦਵਾਰਾਂ ਦੇ ਕਾਗ਼ਜ਼ਾਂ ਦੀ ਅੱਜ ਪੜਤਾਲ ਹੋਵੇਗੀ ਜਿਸ ਉਪਰੰਤ 6 ਦਸੰਬਰ ਨੂੰ ਕਾਗ਼ਜ਼ ਵਾਪਸੀ ਦੇ ਦੌਰ ਤੋਂ ਬਾਅਦ ਸਾਫ਼ ਹੋਵੇਗਾ ਕਿ ਕੋਈ ਨਿਰਵਿਰੋਧ ਜਿੱਤਦਾ ਹੈ ਜਾਂ ਨਹੀਂ |