02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਲਈ ਲਲਹੇੜੀ ਜ਼ੋਨ ਤੋਂ ਜਤਿੰਦਰ ਸਿੰਘ ਇਕੋਲਾਹਾ ਤੇ ਬੀਜਾ ਜ਼ੋਨ ਤੋਂ ਮਨਦੀਪ ਸਿੰਘ ਖ਼ਾਲਸਾ ਨੇ ਭਰੇ ਕਾਗ਼ਜ਼

ਅਜੀਤ ਡੈਸਕ 05-12-2025
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਵਿਧਾਨ ਸਭਾ ਹਲਕਾ ਖੰਨਾ ਦੇ ਲਲਹੇੜੀ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਲਈ ਜਤਿੰਦਰ ਸਿੰਘ ਇਕੋਲਾਹਾ ਤੇ ਬੀਜਾ ਜੋਨ ਤੋਂ ਮਨਦੀਪ ਸਿੰਘ ਖ਼ਾਲਸਾ ਵੱਲੋਂ ਲੁਧਿਆਣਾ ਵਿਖੇ ਕਾਗ਼ਜ਼ ਭਰੇ ਗਏ | ਅਕਾਲੀ ਦਲ ਦੇ ਉਮੀਦਵਾਰ ਜਤਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਸਾਬਕਾ ਵਿਧਾਇਕ ਲੁਧਿਆਣਾ ਰਣਜੀਤ ਸਿੰਘ ਢਿੱਲੋਂ ਮੌਜੂਦ ਸਨ | ਜਤਿੰਦਰ ਸਿੰਘ ਨੇ ਕਿਹਾ ਕਿ ਲੋਕ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਆਪਣਾ ਫ਼ਤਵਾ ਦੇਣਗੇ, ਕਿਉਂਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪਿੰਡਾਂ ਦਾ ਵਿਕਾਸ ਹੋਇਆ ਸੀ | ਇਸ ਮੌਕੇ ਪ੍ਰਭਜੋਤ ਸਿੰਘ ਧਾਲੀਵਾਲ, ਰਿੱਕੀ ਅਜਨੌਦ, ਅਮਰੀਕ ਸਿੰਘ ਖ਼ਾਲਸਾ, ਜਸਵੀਰ ਸਿੰਘ ਜੱਸੀ, ਪਰਮਜੀਤ ਸਿੰਘ ਪੰਮਾ, ਮਨਦੀਪ ਸਿੰਘ, ਪੰਚ ਗੁਰਦੀਪ ਸਿੰਘ ਹੌਲਦਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਮਤੀ ਜ਼ੋਨ ਡੇਹਲੋਂ ਤੋਂ ਕਾਂਗਰਸ ਉਮੀਦਵਾਰ ਦੀਪਕ ਗੋਇਲ ਵਲੋਂ ਪੇਪਰ ਦਾਖਲ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਹਰਦੀਪ ਕੌਰ ਨੇ ਪੰਚਾਇਤ ਸੰਮਤੀ ਜ਼ੋਨ ਘੁਡਾਣੀ ਕਲਾਂ ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।