02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕਾਂਗਰਸੀ ਉਮੀਦਵਾਰ ਹਰਦੀਪ ਕੌਰ ਨੇ ਪੰਚਾਇਤ ਸੰਮਤੀ ਜ਼ੋਨ ਘੁਡਾਣੀ ਕਲਾਂ ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖਲ

ਅਜੀਤ ਡੈਸਕ 05-12-2025
ਰਾੜਾ ਸਾਹਿਬ, 4 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਪੰਚਾਇਤ ਸੰਮਤੀ ਘੁਡਾਣੀ ਕਲ੍ਹਾਂ ਜੋਨ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਕੌਰ ਸੁਪਤਨੀ ਪੰਚ ਰਬਨਦੀਪ ਸਿੰਘ ਵਲੋਂ ਅੱਜ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਕਰ ਦਿੱਤੇ ਗਏ | ਉਨ੍ਹਾਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਘੁਡਾਣੀ ਕਲ੍ਹਾਂ ਅਤੇ ਪਿੰਡ ਰਾਣੋਂ ਦੇ ਸਮੂਹ ਵੋਟਰਾਂ-ਸਪੋਰਟਰਾਂ ਦੇ ਸਹਿਯੋਗ ਨਾਲ ਘੁਡਾਣੀ ਕਲ੍ਹਾਂ ਜੋਨ ਦੀ ਸੀਟ ਜਿੱਤ ਕੇ ਕਾਂਗਰਸ ਪਾਰਟੀ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਝੋਲੀ ਪਾਉਣਗੇ | ਇਸ ਮੌਕੇ ਸੀਨੀ. ਕਾਂਗਰਸੀ ਆਗੂ ਪ੍ਰਧਾਨ ਜਸਵੀਰ ਸਿੰਘ ਕੁੱਕੂ, ਮੰਡਲ ਪ੍ਰਧਾਨ ਮਨਦੀਪ ਸ਼ਰਮਾ, ਜ਼ਿਲ੍ਹਾ ਯੂਕਾਂਗਰਸ ਦੇ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਬੋਪਾਰਾਏ, ਮਨਪ੍ਰੀਤ ਸਿੰਘ ਘਲੋਟੀ, ਕੇਸਰ ਸਿੰਘ ਘੁਡਾਣੀ, ਤਨਪ੍ਰੀਤ ਸਿੰਘ ਤਨੂੰ ਘੁਡਾਣੀ, ਹਰਪ੍ਰੀਤ ਕੌਰ ਘੁਡਾਣੀ ਕਲ੍ਹਾਂ, ਦਲਬੀਰ ਸਿੰਘ, ਬੀਰਸੁਖਦੀਪ ਸਿੰਘ ਪ੍ਰਧਾਨ ਬਲਾਕ ਯੂਥ ਕਾਂਗਰਸ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਲਲਹੇੜੀ ਜ਼ੋਨ ਤੋਂ ਜਤਿੰਦਰ ਸਿੰਘ ਇਕੋਲਾਹਾ ਤੇ ਬੀਜਾ ਜ਼ੋਨ ਤੋਂ ਮਨਦੀਪ ਸਿੰਘ ਖ਼ਾਲਸਾ ਨੇ ਭਰੇ ਕਾ... ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ ਸਬੰਧੀ 16 ਜ਼ੋਨਾਂ ਤੋਂ 89 ਉਮੀਦਵਾਰ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।