ਡੇਹਲੋਂ, 4 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਵਲੋਂ ਸੰਮਤੀ ਜ਼ੋਨ ਡੇਹਲੋਂ ਤੋਂ ਕਾਂਗਰਸ ਦੀਪਕ ਗੋਇਲ ਡੇਹਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ¢ ਅੱਜ ਦੀਪਕ ਗੋਇਲ ਨੇ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਪਹਿਲਾਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵਲੋਂ ਪ੍ਰਗਟਾਏ ਭਰੋਸੇ 'ਤੇ ਖਰਾ ਉਤਰਨ ਦਾ ਦਾਅਵਾ ਕੀਤਾ ਗਿਆ¢ ਇਸ ਸਮੇਂ ਸਾਬਕਾ ਵਿਧਾਇਕ ਕੇ. ਡੀ. ਵੈਦ ਨੇ ਸੰਮਤੀ ਜ਼ੋਨ ਡੇਹਲੋਂ ਅਧੀਨ ਆਉਂਦੇ ਦੋ ਪਿੰਡਾਂ ਗੋਪਾਲਪੁਰ ਤੇ ਡੇਹਲੋਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਦੋਵਾਂ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ ¢ ਇਸ ਸਮੇਂ ਹਰਕਰਨਦੀਪ ਸਿੰਘ ਵੈਦ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮ੍ਹਾ ਡੇਹਲੋਂ, ਪੁਨੀਤ ਸ਼ਰਮਾ, ਨੀਸ਼ੂ ਡੇਹਲੋਂ, ਜੀਵਨ ਸਿੰਘ, ਡਾ. ਵਰਿੰਦਰ ਸਿੰਘ ਰੰਗੀ, ਜਸਤਿੰਦਰ ਸਿੰਘ ਜੱਸ ਮਾਂਗਟ ਸਮੇਤ ਹੋਰ ਹਾਜ਼ਰ ਸਨ¢