21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਦਸਮੇਸ਼ ਪਿਤਾ ਜੀ ਦੇ ਸਮੁੱਚੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਹਿਜ ਪਾਠਾਂ ਦੇ ਭੋਗ ਪਾਏ

ਅਜੀਤ ਡੈਸਕ 31-12-2025
ਗੋਨਿਆਣਾ, 30 ਦਸੰਬਰ (ਲਛਮਣ ਦਾਸ ਗਰਗ)-ਡਾ. ਹੋਮਜ਼ ਅਕੈਡਮੀ, ਜੀਦਾ ਵਿਚ ਦਸ਼ਮ ਸ਼ਹਾਦਤ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਆਰੰਭ ਕੀਤੇ ਗਏ ਸਨ | ਅੱਜ ਸ਼ਰਧਾ ਅਤੇ ਸਮਰਪਣ ਨਾਲ ਭੋਗ ਪਾਏ ਗਏ | ਭੋਗ ਸਮਾਪਤੀ ਉਪਰੰਤ ਕੀਰਤਨ ਕੀਤੇ ਗਏ | ਜਿਸ ਦੌਰਾਨ ਸਕੂਲ ਦੀ ਸਮੁੱਚੀ ਮੈਨੇਜਮੈਂਟ ਅਤੇ ਸਟਾਫ਼ ਮੈਂਬਰਾਂ ਨੇ ਨਿਮਰਤਾ ਸਹਿਤ ਹਾਜ਼ਰੀ ਭਰ ਕੇ ਅਰਦਾਸ ਵਿਚ ਹਿੱਸਾ ਲਿਆ | ਇੱਥੇ ਇਹ ਜ਼ਿਕਰਯੋਗ ਹੈ ਕਿ ਸਕੂਲ ਦੇ ਬਾਰ•ਵੀਂ ਜਮਾਤ ਦੇ ਵਿਦਿਆਰਥੀ ਤਰਨਵੀਰ ਸਿੰਘ ਜਿਸ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਹਾਸਿਲ ਕੀਤੀ ਹੋਈ ਹੈ, ਵਲੋਂ ਹੀ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਅਤੇ ਭੋਗ ਪਾਏ ਗਏ | ਸਮਾਗਮ ਦਾ ਸਮਾਪਨ ਸਾਰਿਆਂ ਦੀ ਚੜ•੍ਹਦੀ ਕਲਾ ਅਤੇ ਸਮਾਜਿਕ ਸੁਖ-ਸ਼ਾਂਤੀ ਲਈ ਅਰਦਾਸ ਨਾਲ ਕੀਤਾ ਗਿਆ |

ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਪਿਕਅੱਪ ਅਤੇ ਟਰੱਕ ਦੀ ਟੱਕਰ ਕਾਰਨ ਇਕ ਦੀ ਮੌਤ, ਇਕ ਜ਼ਖ਼ਮੀ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਚੱਕ ਰਾਮ ਸਿੰਘ ਵਾਲਾ ਦੀ ਲਗਾਤਾਰ ਦੂਜੀ ਵਾਰ ਗਰੀਨ ਸਕੂਲ ਐਵਾਰਡ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।