21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਹਾਕੀ ਖਿਡਾਰਨ ਸੁਖਵੀਰ ਕੌਰ ਭਾਈਰੂਪਾ ਦਾ ਅਕਾਲੀ ਦਲ (ਬ) ਦੀ ਸਥਾਨਕ ਜਥੇਬੰਦੀ ਵਲੋਂ ਨਕਦ ਰਾਸ਼ੀ ਨਾਲ ਸਨਮਾਨ

ਭਾਈਰੂਪਾ, 20 ਸਤੰਬਰ (ਵਰਿੰਦਰ ਲੱਕੀ)- ਚੀਨ ’ਚ ਹੋਈ ਜੂਨੀਅਰ ਮਹਿਲਾ ਏਸ਼ੀਆ ਕੱਪ ਦੀ ਜੇਤੂ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੀ ਹਾਕੀ ਖਿਡਾਰਨ ਸੁਖਵੀਰ ਕੌਰ ਭਾਈਰੂਪਾ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਦੇ ਆਗੂਆਂ ਵਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਨ ਕੀਤਾ ਗਿਆ। ਨਗਰ ਪੰਚਾਇਤ ਭਾਈਰੂਪਾ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਜਵੰਧਾ ਦੀ ਅਗਵਾਈ ’ਚ ਖਿਡਾਰਨ ਦਾ 3100 ਰੁਪਏ ਦੀ ਨਕਦ ਰਾਸ਼ੀ, ਸਿਰੋਪਾਉ ਤੇ ਲੋਈ ਨਾਲ ਸਨਮਾਨ ਕੀਤਾ ਗਿਆ ।

ਅਜੀਤ ਡੈਸਕ 21-09-2026
ਭਾਈਰੂਪਾ, 20 ਸਤੰਬਰ (ਵਰਿੰਦਰ ਲੱਕੀ)- ਚੀਨ ’ਚ ਹੋਈ ਜੂਨੀਅਰ ਮਹਿਲਾ ਏਸ਼ੀਆ ਕੱਪ ਦੀ ਜੇਤੂ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੀ ਹਾਕੀ ਖਿਡਾਰਨ ਸੁਖਵੀਰ ਕੌਰ ਭਾਈਰੂਪਾ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਦੇ ਆਗੂਆਂ ਵਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਨ ਕੀਤਾ ਗਿਆ। ਨਗਰ ਪੰਚਾਇਤ ਭਾਈਰੂਪਾ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਜਵੰਧਾ ਦੀ ਅਗਵਾਈ ’ਚ ਖਿਡਾਰਨ ਦਾ 3100 ਰੁਪਏ ਦੀ ਨਕਦ ਰਾਸ਼ੀ, ਸਿਰੋਪਾਉ ਤੇ ਲੋਈ ਨਾਲ ਸਨਮਾਨ ਕੀਤਾ ਗਿਆ । ਇਸ ਮੌਕੇ ਸਾਬਕਾ ਪ੍ਰਧਾਨ ਜਵੰਧਾ ਨੇ ਕਿਹਾ ਕਿ ਕਸਬਾ ਭਾਈਰੂਪਾ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਨਗਰ ਦੀ ਧੀ ਨੇ ਇਨ੍ਹਾਂ ਵੱਡਾ ਮੁਕਾਮ ਹਾਸਿਲ ਕੀਤਾ ਹੈ । ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਖਿਡਾਰਨ ਆਉਣ ਵਾਲੇ ਸਮੇਂ ‘ਚ ਹੋਰ ਮੀਲ ਪੱਥਰ ਸਥਾਪਤ ਕਰੇਗੀ । ਇਸ ਮੌਕੇ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਕੌਰ ਸਿੰਘ ਜਵੰਧਾ, ਕੌਂਸਲਰ ਬਲਜਿੰਦਰ ਸਿੰਘ, ਕਲੱਬ ਪ੍ਰਧਾਨ ਜਰਨੈਲ ਸਿੰਘ ਕਾਂਗੜੀਆ, ਗੁਰਨੈਬ ਸਿੰਘ ਨੈਬੀ, ਮਹਿੰਦਰ ਸਿੰਘ ਅਸ਼ਟਾਮਾਂ ਵਾਲਾ, ਜਗਤਾਰ ਸਿੰਘ ਜਵੰਧਾ, ਸ਼ਿੰਦਾ ਮੰਡੇਵ ਤੋਂ ਇਲਾਵਾ ਪਟਵਾਰੀ ਗੁਰਪ੍ਰੀਤ ਸਿੰਘ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਮਹਿਰਾਜ ’ਚ ਅਕਾਲੀ ਦਲ (ਬ) ਦੀ ਵੋਟ ਵਧਾਉਣ ਲਈ ਬੂਥ ਪੱਧਰ ’ਤੇ ਲਾਮਬੰਦੀ ਅਗਲੀ ਖ਼ਬਰ ਪ੍ਰੇਮ ਲਤਾ ਕਪੂਰ ਅਤੇ ਰਾਮਪਾਲ ਕਪੂਰ ਦੀ ਯਾਦ ’ਚ ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।