21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੰਘਣੀ ਧੁੰਦ ਕਾਰਨ ਪਿਕਅੱਪ ਅਤੇ ਟਰੱਕ ਦੀ ਟੱਕਰ ਕਾਰਨ ਇਕ ਦੀ ਮੌਤ, ਇਕ ਜ਼ਖ਼ਮੀ

ਅਜੀਤ ਡੈਸਕ 31-12-2025
ਬਠਿੰਡਾ, 30 ਦਸੰਬਰ (ਅਵਤਾਰ ਸਿੰਘ ਕੈਂਥ)-ਬਠਿੰਡਾ-ਮਾਨਸਾ ਰੋਡ ਸਥਿਤ ਮਤੀਦਾਸ ਨਗਰ ਨੇੜੇ ਇਕ ਪਿਕਅੱਪ ਅਤੇ ਟਰੱਕ ਨਾਲ ਟਕਰਾਉਣ ਕਾਰਨ ਡਰਾਇਵਰ ਅਤੇ ਇਕ ਸਹਾਇਕ ਡਰਾਇਵਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ¢ ਰਾਤ ਦੇ ਸਮੇਂ ਸਹਾਰਾ ਮੁੱਖ ਦਫ਼ਤਰ 'ਤੇ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਨਾਈਟ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗੋਇਲ, ਐਂਬੂਲੈਂਸ ਟੀਮ ਨਾਲ ਸੰਘਣੀ ਧੁੰਦ ਵਿਚ ਘਟਨਾ ਸਥਾਨ 'ਤੇ ਪਹੁੰਚੇ¢ ਉਨ੍ਹਾਂ ਪਿਕਅੱਪ ਟਰੱਕ ਵਿਚ ਸਵਾਰ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ¢ ਡਰਾਇਵਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਅਤੇ ਉਸ ਦੇ ਸਹਾਇਕ ਨੌਜਵਾਨ ਦੀ ਘਟਨਾ ਸਥਾਨ 'ਤੇ ਮÏਤ ਹੋ ਗਈ ਸੀ¢ ਸਹਾਰਾ ਟੀਮ ਨੇ ਦੋਂਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਡਿਊਟੀ ਡਾਕਟਰ ਵਲੋਂ ਜ਼ਖਮੀਆਂ ਦਾ ਇਲਾਜ ਕਰਦਿਆਂ ਇਕ ਨੂੰ ਮਿ੍ਤਕ ਐਲਾਨ ਦੀਆਂ ਮੁਰਦਾਘਰ ਵਿਚ ਪਹੁੰਚਾਇਆ¢ ਮਿ੍ਤਕ ਦੀ ਪਹਿਚਾਣ ਧਰਮਪ੍ਰੀਤ ਸਿੰਘ, ਪੁੱਤਰ ਸਰਬਜੀਤ ਸਿੰਘ, 18 ਸਾਲਾ, ਮੂਸਾ ਪਿੰਡ ਅਤੇ ਜ਼ਖਮੀ ਦੀ ਸੁੱਖ ਦਰਸ਼ਨ ਸਿੰਘ ਪਿੰਡ ਮੂਸਾ ਵਜੋਂ 'ਤੇ ਹੋਈ ਹੈ¢

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ 31 ਦਸੰਬਰ ਨੂੰ ਮਾਰਚ ਕਰਕੇ ਲੋਕਾਂ ਨੂੰ ਲਾਮਬੰਦ ਕਰੇਗਾ ਅਗਲੀ ਖ਼ਬਰ ਦਸਮੇਸ਼ ਪਿਤਾ ਜੀ ਦੇ ਸਮੁੱਚੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਹਿਜ ਪਾਠਾਂ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।