21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਰਕਾਰੀ ਹਾਈ ਸਕੂਲ ਚੱਕ ਰਾਮ ਸਿੰਘ ਵਾਲਾ ਦੀ ਲਗਾਤਾਰ ਦੂਜੀ ਵਾਰ ਗਰੀਨ ਸਕੂਲ ਐਵਾਰਡ ਲਈ ਚੋਣ <br/>

ਅਜੀਤ ਡੈਸਕ 31-12-2025
ਭੁੱਚੋ ਮੰਡੀ, 30 ਦਸੰਬਰ (ਪਰਵਿੰਦਰ ਸਿੰਘ ਜੌੜਾ)-ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਅਧੀਨ ਚੱਲ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ•ਅਤੇ ਵਾਤਾਵਰਨ ਨੂੰ ਬਚਾਉਣ ਲਈ ਕੰਮ ਕਰਨ ਵਾਲੀ ਸੰਸਥਾ ਸੈਂਟਰ ਫ਼ਾਰ ਸਾਇੰਸ ਅਤੇ ਐਨਵਾਇਰਨਮੈਂਟ (ਸੀ.ਐੱਸ.ਈ) ਨਵੀਂ ਦਿੱਲੀ ਵਲੋਂ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਕਰਵਾਏ ਗਏ ਗਰੀਨ ਸਕੂਲ ਪ੍ਰੋਗਰਾਮ ਦੇ ਆਡਿਟ ਵਿਚ ਬਠਿੰਡਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਚੱਕ ਰਾਮ ਸਿੰਘ ਵਾਲਾ ਨੂੰ ਲਗਾਤਾਰ ਦੂਜੀ ਵਾਰ ਗਰੀਨ ਸਕੂਲ ਐਵਾਰਡ-2026 ਲਈ ਚੁਣਿਆ ਗਿਆ ਹੈ, ਜੋ ਕਿ 30 ਜਨਵਰੀ 2026 ਨੂੰ ਨਵੀਂ ਦਿੱਲੀ ਵਿਖੇ ਸਕੂਲ ਨੂੰ ਪ੍ਰਦਾਨ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸਕੂਲ ਨੂੰ ਇਸ ਐਵਾਰਡ ਨਾਲ ਨਿਵਾਜਿਆ ਗਿਆ ਸੀ | ਸਕੂਲ ਦੇ ਮੁੱਖ ਅਧਿਆਪਕ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੀ.ਐੱਸ.ਈ ਵਲੋਂ ਸਾਰੇ ਭਾਰਤ ਦੇ ਸਕੂਲਾਂ ਦੀ ਹਵਾ, ਪਾਣੀ, ਭੋਜਨ, ਵਾਤਾਵਰਨ ਅਤੇ ਊਰਜਾ ਦੇ ਵੱਖ-ਵੱਖ ਪੈਮਾਨਿਆਂ 'ਤੇ ਵਿਸਥਾਰ ਨਾਲ ਪਰਖ ਅਤੇ ਆਡਿਟ ਕੀਤਾ ਜਾਂਦਾ ਹੈ, ਜਿਵੇਂ ਕਿ ਸਕੂਲ ਦਾ ਪਾਣੀ ਅਤੇ ਹਵਾ ਕਿੰਨੀ ਸਾਫ਼ ਅਤੇ ਸ਼ੁੱਧ ਹੈ, ਸਕੂਲ ਦੀ ਇਮਾਰਤ ਅਤੇ ਜਮਾਤਾਂ ਦੇ ਕਮਰੇ ਵਿਦਿਆਰਥੀਆਂ ਦੀ ਸਿਹਤ ਅਤੇ ਵਿਕਾਸ ਲਈ ਅਨੁਕੂਲ ਹਨ, ਸਕੂਲ ਵਿਚ ਜੰਗਲ ਹੇਠ ਰਕਬਾ ਗਰੀਨ ਕਵਰ ਕਿੰਨਾ ਹੈ, ਸਕੂਲ ਵੱਖ-ਵੱਖ ਤਰ•ਾਂ ਦੀ ਊਰਜਾ ਦੀ ਵਰਤੋਂ ਕਿਸ ਤਰ•ਾਂ ਕਰਦਾ ਹੈ | ਇਸ ਮੌਕੇ ਮਹਿਲਾ ਸਰਪੰਚ ਦੇ ਪਤੀ ਕੇਹਰ ਸਿੰਘ ਸਿੱਧੂ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ, ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਦੇ ਨਾਲ-ਨਾਲ ਵਾਤਾਵਰਨ ਦੇ ਸਾਰੇ ਪੱਖਾਂ 'ਤੇ ਵੀ ਖਰਾ ਉਤਰਿਆ ਹੈ ਅਤੇ ਸਾਰੇ ਹੀ ਪਿੰਡ ਵਾਸੀਆਂ ਨੂੰ ਸਕੂਲ ਦੀ ਇਸ ਪ੍ਰਾਪਤੀ 'ਤੇ ਮਾਣ ਹੈ |

ਪਿਛਲੀ ਖ਼ਬਰ ਦਸਮੇਸ਼ ਪਿਤਾ ਜੀ ਦੇ ਸਮੁੱਚੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਹਿਜ ਪਾਠਾਂ ਦੇ ਭੋਗ ਪਾਏ ਅਗਲੀ ਖ਼ਬਰ ਸੰਗਤ ਮੰਡੀ ਵਿਖੇ ਸਰਕਾਰੀ ਬੱਸ ਸਰਵਿਸ ਦਾ ਬੇਹੱਦ ਮਾੜਾ ਹਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।