ਰਾਮਪੁਰਾ ਫੂਲ, 31 ਅਗਸਤ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਦੇ ਫੂਲ ਰੋਡ 'ਤੇ ਸਥਿਤ ਬੀੜ ਵਿਖੇ ਵਿਨੋਦ ਕੁਮਾਰ ਸਿੰਗਲਾ ਪੁੱਤਰ ਸਵ: ਲੱਭੂ ਰਾਮ (ਫੂਲ ਵਾਲੇ) ਯੂਨੀਕ ਟੂਰ ਐਂਡ ਟਰੈਵਲਜ਼ (ਵੀਜ਼ਾ ਐਕਸਪਰਟ) ਰਾਮਪੁਰਾ ਫੂਲ ਨੇ ਆਪਣੇ ਦੋਸਤਾਂ ਕੁਲਵਿੰਦਰ ਸਿੰਘ ਰਹਿਲ, ਹਰਿੰਦਰ ਮਿੱਤਲ, ਪੁਨੀਤ ਸਿੰਗਲਾ, ਅਮਨਦੀਪ ਸਿੰਘ ਰਾਜਪੂਤ, ਡਾ. ਗਗਨਦੀਪ ਸਿੰਘ ਰਾਜਪੂਤ, ਗÏਰਵ ਕੁਮਾਰ ਅਤੇ ਸਾਹਿਬ ਸਿੰਘ ਰਾਜਪੂਤ ਨਾਲ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਜਿ: ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਚੱਲ ਰਹੀ ਬੂਟੇ ਲਗਾਓ ਮੁਹਿੰਮ ਨੂੰ ਅੱਗੇ ਤੋਰਨ ਲਈ ਸ਼ਿਰਕਤ ਕੀਤੀ ਅਤੇ ਸੈਂਕੜੇ ਦੇ ਕਰੀਬ ਬੂਟੇ ਲਗਾਏ¢ ਸੁਸਾਇਟੀ ਵਲੋਂ ਸ਼ਹਿਰ ਅੰਦਰ ਅਤੇ ਵੱਖ-ਵੱਖ ਥਾਵਾਂ 'ਤੇ ਕਰੀਬ ਪੰਦਰਾਂ ਹਜ਼ਾਰ ਤੋਂ ਵੱਧ ਬੂਟੇ ਲੱਗਾ ਚੁੱਕੀ ਹੈ¢ ਇਸ ਮÏਕੇ ਵਿਨੋਦ ਕੁਮਾਰ ਸਿੰਗਲਾ ਅਤੇ ਨਾਲ ਪਹੁੰਚੀਆਂ ਸ਼ਖ਼ਸੀਅਤਾਂ ਨੇ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ¢ਵਿਨੋਦ ਸਿੰਗਲਾ ਵਲੋਂ ਸੁਸਾਇਟੀ ਨੂੰ ਹਜ਼ਾਰ ਰੁਪਏ ਭੇਟ ਕੀਤੇ ¢ ਸੁਸਾਇਟੀ ਦੇ ਵਲੰਟੀਅਰਾਂ ਧਰਮਪਾਲ ਢੱਡਾ, ਧਰਮਵੀਰ ਖੰਨਾ, ਅਸ਼ੋਕ ਕੁਮਾਰ ਪ੍ਰੋਪਰਟੀ ਡੀਲਰ, ਨਾਮਧਾਰੀ ਨਿਰਪਾਲ ਸਿੰਘ, ਮਾਸਟਰ ਸੰਦੀਪ ਕੁਮਾਰ, ਹੈੱਡ ਮਾਸਟਰ ਗਗਨਦੀਪ ਸਿੰਘ, ਬਲਦੇਵ ਜਿੰਦਲ, ਜੀਵਨ ਗਰਗ ਆੜ੍ਹਤੀਆ,ਹਰਦੀਪ ਸਿੰਘ ਪਰਜਾਪਤ, ਕੁਲਦੀਪ ਸਿੰਘ ਪਰਜਾਪਤ,ਜੱਸੀ ਪਰਜਾਪਤ, ਅੰਮਿ੍ਤਪਾਲ ਵਿਕੀ ਅਤੇ ਅਮਰਨਾਥ ਨੇ ਮਾਨਯੋਗ ਵਿਨੋਦ ਕੁਮਾਰ ਸਿੰਗਲਾ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ¢ਇਸ ਮੌਕੇ ਸੁਸਾਇਟੀ ਦੇ ਧਰਮਪਾਲ ਢੱਡਾ ਨੇ ਕਿਹਾ ਕਿ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰੁੱਖਾਂ ਨੂੰ ਹੀ ਆਪਣਾ ਧਰਮ ਮੰਨਦੀ ਹੈ¢
ਯੂਨੀਕ ਵੀਜ਼ਾ ਐਕਸਪਰਟਸ ਦੇ ਸੰਚਾਲਕ ਵਲੋਂ ਬੀੜ ਵਿਖੇ ਬੂਟੇ ਲਗਾਏ <br/>
ਅਜੀਤ ਡੈਸਕ
01-09-2025