25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਤੇਜ ਮੀਂਹ ਕਾਰਨ ਪੈਲੇਸ ਦੀ ਚਾਰਦੀਵਾਰੀ ਕੰਧ ਡਿੱਗੀ

ਅਜੀਤ ਡੈਸਕ 01-09-2025
ਭਵਾਨੀਗੜ੍ਹ, 31 ਅਗਸਤ (ਲਖਵਿੰਦਰ ਪਾਲ ਗਰਗ) - ਇਲਾਕੇ 'ਚ ਪੈ ਰਹੇ ਤੇਜ ਮੀਂਹ ਕਾਰਨ ਸਥਾਨਕ ਸ਼ਹਿਰ ਦੀ ਮੁੱਖ ਸੜਕ 'ਤੇ ਸਥਿਤ ਇਕ ਪੈਲੇਸ ਦੀ ਕੰਧ ਡਿੱਗ ਜਾਣ ਕਾਰਨ ਪੈਲੇਸ ਦੇ ਮਾਲਕ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ | ਇਸ ਸਬੰਧੀ ਪੈਲੇਸ ਦੇ ਮਾਲਕ ਸਰਜੀਵਨ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਇਲਾਕੇ 'ਚ ਪੈ ਰਹੇ ਤੇਜ ਮੀਂਹ ਕਾਰਨ ਉਸ ਦੇ ਪੈਲੇਸ ਦੀ 700 ਫੁੱਟ ਦੇ ਕਰੀਬ ਚਾਰ ਦੀਵਾਰੀ ਡਿੱਗ ਗਈ ਤੇ ਇਸ ਤੋਂ ਇਲਾਵਾ ਪੈਲੇਸ ਦੇ ਅੰਦਰ ਲੱਗੇ ਹੋਇਆ ਫ਼ਰਸ਼ ਵੀ ਹੇਠਾਂ ਨੂੰ ਦੱਬ ਗਿਆ ਹੈ | ਪੈਲੇਸ 'ਚ ਲੱਗੀਆਂ ਹੋਈਆ ਸਟਰੀਟ ਲਾਈਟਾਂ ਦੇ ਖੰਭੇ ਵੀ ਟੁੱਟ ਜਾਣ ਕਾਰਨ ਉਸ ਦਾ ਕਰੀਬ 15 ਲੱਖ ਰੁਪਿਆ ਦਾ ਨੁਕਸਾਨ ਹੋ ਗਿਆ ਹੈ | ਉਸ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਪੈਲੇਸ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ |
ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਕੱਲ੍ਹ ਨੂੰ
ਲੌਂਗੋਵਾਲ, 31 ਅਗਸਤ (ਵਿਨੋਦ ਸ਼ਰਮਾ, ਖੰਨਾ) - ਬਾਬਾ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ 2 ਸਤੰਬਰ ਨੂੰ ਪਿੰਡ ਬਟੂਹਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਧਾਲੂ ਸੇਵਕ ਭੋਲਾ ਸਿੰਘ ਨੇ ਦੱਸਿਆ ਕਿ ਮੁੱਖ ਸੇਵਾਦਾਰ ਮਾਤਾ ਲਾਜਵੰਤ ਕੌਰ ਦੀ ਅਗਵਾਈ ਹੇਠ ਮਨਾਏ ਜਾ ਰਹੇ ਇਸ ਦਿਹਾੜੇ ਮੌਕੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਅਤੁੱਟ ਲੰਗਰ ਵਰਤਾਏ ਜਾਣਗੇ | ਇੱਕ ਹੋਰ ਜਾਣਕਾਰੀ ਅਨੁਸਾਰ ਪਿੰਡ ਬਡਲਾ ਵਿਖੇ ਵੀ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ 2 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੇਵਾਦਾਰ ਭਾਈ ਧੰਨਾ ਸਿੰਘ ਬਡਲਾ ਨੇ ਦੱਸਿਆ ਕਿ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਜਾਪ ਅਰੰਭ ਕਰਵਾਏ ਗਏ ਹਨ |

ਪਿਛਲੀ ਖ਼ਬਰ ਰਾਜ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ- ਅਰਸ਼ੀ ਅਗਲੀ ਖ਼ਬਰ ਯੂਨੀਕ ਵੀਜ਼ਾ ਐਕਸਪਰਟਸ ਦੇ ਸੰਚਾਲਕ ਵਲੋਂ ਬੀੜ ਵਿਖੇ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।