ਗਊਸ਼ਾਲਾ ਰੋਡ ਦੇ ਨਿਰਮਾਣ ਕਾਰਜ ਨੂੰ ਲੈ ਕੇ ਦੁਕਾਨਦਾਰਾਂ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਗਊਸ਼ਾਲਾ ਰੋਡ ਦਾ ਨਿਰਮਾਣ ਕਾਰਜ ਪਿਛਲੇ 42 ਦਿਨਾਂ ਤੋਂ ਅੱਧ ਵਿਚਾਲੇ ਲਟਕਣ ਕਾਰਨ ਦੁਕਾਨਦਾਰਾਂ ਦਾ ਵਪਾਰ ਠੱਪ ਹੋ ਚੁੱਕਾ ਹੈ। ਦੁਕਾਨਦਾਰਾਂ ਨੇ ਕਹਿਣਾ ਹੈ ਕਿ ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਸਿਰ ’ਤੇ ਹੋਣ ਦੇ ਬਾਵਜੂਦ ਸੜਕ ਦੀ ਮਾੜੀ ਹਾਲਤ ਕਰ ਕੇ ਬਾਜ਼ਾਰ ’ਚੋਂ ਗਾਹਕੀ ਬਿਲਕੁਲ ਗ਼ਾਇਬ ਹੋ ਗਈ ਹੈ, ਜਿਸ ਕਾਰਨ ਦੁਕਾਨਾਂ ’ਚ ਪਿਆ ਮਾਲ ਖ਼ਰਾਬ ਹੋ ਰਿਹਾ ਹੈ।
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਗਊਸ਼ਾਲਾ ਰੋਡ ਦਾ ਨਿਰਮਾਣ ਕਾਰਜ ਪਿਛਲੇ 42 ਦਿਨਾਂ ਤੋਂ ਅੱਧ ਵਿਚਾਲੇ ਲਟਕਣ ਕਾਰਨ ਦੁਕਾਨਦਾਰਾਂ ਦਾ ਵਪਾਰ ਠੱਪ ਹੋ ਚੁੱਕਾ ਹੈ। ਦੁਕਾਨਦਾਰਾਂ ਨੇ ਕਹਿਣਾ ਹੈ ਕਿ ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਸਿਰ ’ਤੇ ਹੋਣ ਦੇ ਬਾਵਜੂਦ ਸੜਕ ਦੀ ਮਾੜੀ ਹਾਲਤ ਕਰ ਕੇ ਬਾਜ਼ਾਰ ’ਚੋਂ ਗਾਹਕੀ ਬਿਲਕੁਲ ਗ਼ਾਇਬ ਹੋ ਗਈ ਹੈ, ਜਿਸ ਕਾਰਨ ਦੁਕਾਨਾਂ ’ਚ ਪਿਆ ਮਾਲ ਖ਼ਰਾਬ ਹੋ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਦੁਕਾਨਦਾਰਾਂ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸੜਕ ਦਾ ਨਿਰਮਾਣ ਕਾਰਜ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ ਅਤੇ ਕੰਮ ’ਚ ਲਾਪਰਵਾਹੀ ਵਰਤਣ ਵਾਲੇ ਠੇਕੇਦਾਰ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਸੜਕ ਨਿਰਮਾਣ ਦੌਰਾਨ ਪੁਰਾਣੀਆਂ ਇੱਟਾਂ ਦੇ ਹੋਏ ਕਥਿਤ ਘਪਲੇ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਫ਼ਤੇ ’ਚ ਸੜਕ ਨੂੰ ਚੱਲਣ ਯੋਗ ਨਾ ਬਣਾਇਆ ਗਿਆ ਤਾਂ ਦੁਕਾਨਾਂ ਬੰਦ ਕਰ ਕੇ ਚਾਬੀਆਂ ਡੀ.ਸੀ. ਦਫ਼ਤਰ ’ਚ ਜਮ੍ਹਾਂ ਕਰਵਾਉਣ ਲਈ ਮਜਬੂਰ ਹੋਣਗੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸੜਕ ਹਰ ਹਾਲ ’ਚ ਹਫ਼ਤੇ ਦੇ ਅੰਦਰ-ਅੰਦਰ ਚੱਲਣ ਯੋਗ ਬਣਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਐੱਸ.ਐੱਸ.ਪੀ. ਮਾਨਸਾ ਨੂੰ ਪੱਤਰ ਲਿਖ ਕੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਕਾਂਗਰਸ ਆਗੂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਬਲਜੀਤ ਕੜਵਲ, ਬਲਵੀਰ ਸਿੰਘ ਖੋਖ਼ਰ, ਆਤਮਾ ਰਾਮ ਗੱਗੀ, ਗੁਰਜੀਤ ਸਿੱਖ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।