04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਦਾ ਕਟਾਰੀਆ ਪਰਿਵਾਰ ਵਲੋਂ ਸਵਾਗਤ <br/>

ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਦੌਰਾਨ ਵਿਸ਼ੇਸ਼ ਤੌਰ 'ਤੇ ਬੈਠੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਕੀਰਤਨ ਕਰਦਾ ਰਾਗੀ ਜਥਾ ਤੇ ਹਾਜ਼ਰ ਸੰਗਤਾਂ | ਤਸਵੀਰਾਂ-ਵਰਿੰਦਰ ਮਨਚੰਦਾ <br/> 29-12-2025
ਮੱਖੂ, 28 ਦਸੰਬਰ (ਮਨਚੰਦਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮੱਖੂ ਤੋਂ ਸ਼ੁਰੂ ਹੋਈ ਪ੍ਰਭਾਤ ਫੇਰੀ ਅੱਜ ਜ਼ੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਦੇ ਛੋਟੇ ਭਰਾ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਦੇ ਗ੍ਰਹਿ ਵਿਖੇ ਹੋਈ | ਪ੍ਰਭਾਤ ਫੇਰੀ ਪਹੁੰਚਣ 'ਤੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਉਦੇਸ਼ ਕਟਾਰੀਆ, ਪ੍ਰਸ਼ਾਂਤ ਕਟਾਰੀਆ ਅਤੇ ਪਵਨ ਕਟਾਰੀਆ ਨੇ ਆਈ ਸੰਗਤ ਦਾ ਸਵਾਗਤ ਕੀਤਾ ਅਤੇ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮੱਖੂ ਦੇ ਹੈੱਡ ਗ੍ਰੰਥੀ ਬਾਬਾ ਬਲਜੀਤ ਸਿੰਘ ਨੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਪ੍ਰਭਾਤ ਫੇਰੀ 'ਚ ਕੌਂਸਲਰ ਸੀਨੀਅਰ ਮੀਤ ਪ੍ਰਧਾਨ ਅਨਿਲ ਕੁਮਾਰ ਡੀ.ਸੀ. ਧਵਨ, ਮੀਤ ਪ੍ਰਧਾਨ ਤਿਲਕ ਰਾਜ, ਕੌਂਸਲਰ ਵੀਨੂੰ ਸ਼ਾਹ, ਕੌਂਸਲਰ ਜੋਗਿੰਦਰ ਸਿੰਘ ਥਿੰਦ, ਕੌਂਸਲਰ ਮਨਜਿੰਦਰ ਸਿੰਘ, ਦਵਿੰਦਰ ਸਿੰਘ ਬੱਬੂ ਕੌਂਸਲਰ, ਸੌਰਵ ਅਹੂਜਾ, ਹੀਰਾ ਸਿੰਘ, ਹੀਰਾ ਗਿੱਲ ਕੌਂਸਲਰ, ਸੰਦੀਪ ਠੁਕਰਾਲ ਕੌਂਸਲਰ, ਰਾਕੇਸ਼ ਕਾਲੜਾ, ਰਾਕੇਸ਼ ਕੁਮਾਰ ਬਜਾਜ, ਕੀਮਤੀ ਨਰੂਲਾ, ਬਲਵੀਰ ਲਹਿਰਾ, ਕੇਵਲ ਅਹੂਜਾ, ਹੀਰਾ ਸਿੰਘ, ਆੜ੍ਹਤੀਆ ਐਸੋਸੀਏਸ਼ਨ ਮੱਖੂ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ, ਬਲਵਿੰਦਰ ਠੁਕਰਾਲ, ਕਾਬਲ ਸਿੰਘ, ਜਤਿੰਦਰ ਖੁਰਾਣਾ, ਬਾਬਾ ਲੱਕੀ, ਬਲਵਿੰਦਰ ਕਟਾਰੀਆ, ਵਿਨੋਦ ਸ਼ਰਮਾ, ਅਸ਼ਵਨੀ ਕੁਮਾਰ ਨਾਰੰਗ ਬਿੱਟੂ, ਗੌਰਵ ਮਦਾਨ, ਬਾਜ਼ ਸਿੰਘ ਤਲਵੰਡੀ, ਜਰਨੈਲ ਸਿੰਘ ਸੰਧੂ, ਗੁਰਮੇਜ ਸਿੰਘ ਤਲਵੰਡੀ ਨੇਪਾਲਾਂ, ਨਿਸ਼ਾਨ ਸਿੰਘ ਅੰਮੀ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੈਲਪਿੰਗ ਹੈਂਡਜ਼ ਸੰਸਥਾ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸ਼ਰਵਨ ਸਿੰਘ ਦੇ ਘਰ ਪਹੁੰਚੇ ਵਿਧਾਇਕ ਦਹੀਆ, ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।