30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕੌਂਸਲਰ ਡਾ. ਰੀਮਾ ਸੂਦ ਤੇ ਨਵੀਨ ਸੂਦ ਨੇ ਡੇਂਗੂ ਤੇ ਮਲੇਰੀਆ ਤੋਂ ਬਚਾਓ ਲਈ ਵਾਰਡ 'ਚ ਕਰਵਾਈ ਫੌਗਿੰਗ

ਅਜੀਤ ਡੈਸਕ 05-12-2025
ਮੋਗਾ, 4 ਦਸੰਬਰ (ਅਸ਼ੋਕ ਬਾਂਸਲ)-ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਨਗਰ ਨਿਗਮ ਦੀ ਟੀਮ ਨੇ ਅੱਜ ਨਿਊ ਟਾਊਨ ਮੋਗਾ ਵਾਰਡ ਨੰਬਰ 37 ਵਿਚ ਫੌਗਿੰਗ ਮੁਹਿੰਮ ਚਲਾਈ | ਇਹ ਮੁਹਿੰਮ ਖ਼ਾਸ ਤੌਰ 'ਤੇ ਉਨ੍ਹਾਂ ਖੇਤਰਾਂ ਵਿਚ ਕਰਵਾਈ ਗਈ ਜਿੱਥੇ ਹਾਲ ਹੀ ਵਿਚ ਮੱਛਰਾਂ ਦਾ ਹਮਲਾ ਵਧਿਆ ਸੀ | ਪੂਰੇ ਨਿਊ ਟਾਊਨ ਜਿਸ ਵਿਚ ਕੇ.ਐਲ. ਕਪੂਰ ਪਾਰਕ, ਮਿਸਤਰੀ ਹਜ਼ਾਰਾ ਸਿੰਘ ਗਲੀ, ਜਮੀਅਤ ਸਿੰਘ ਰੋਡ, ਅੰਗਦਪੁਰਾ ਮੁਹੱਲਾ ਅਤੇ ਤੇਲੀਆਂ ਵਾਲੀ ਗਲੀ ਸ਼ਾਮਲ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਕੌਂਸਲਰ ਡਾ.ਰੀਮਾ ਸੂਦ ਅਤੇ ਸਮਾਜ ਸੇਵੀ ਡਾ. ਨਵੀਨ ਸੂਦ ਨੇ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਜਾਰੀ ਰਹੇਗੀ | ਇਸ ਮੌਕੇ ਉਨ੍ਹਾਂ ਨਾਲ ਸੁਨੰਦਨ ਅਤੇ ਬੂਟਾ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਕੈਂਸਰ ਜਾਗਰੂਕਤਾ ਰੈਲੀ ਅਗਲੀ ਖ਼ਬਰ ਦਿਵਿਆਂਗ ਮੋਰਚੇ ਵਲੋਂ ਮੰਗਾਂ ਨੂੰ ਲੈ ਕੇ ਸੱਤਾਧਾਰੀ ਧਿਰ ਵਿਰੁੱਧ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।