31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪਿੰਡ ਝੋਕ ਡੀਪੂ ਲਾਣਾ ਵਿਖੇ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਸਮਾਪਤ ਪੂਜਾ ਲੂਥਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਅਜੀਤ ਡੈਸਕ 05-12-2025
ਫ਼ਾਜ਼ਿਲਕਾ,4 ਦਸੰਬਰ (ਦਵਿੰਦਰ ਪਾਲ ਸਿੰਘ)-ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਅਤੇ ਪੇਂਡੂ ਖੇਤਰਾਂ ਵਿਚ ਕਿ੍ਕਟ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ Tਸ਼ਾਨਦਾਰ ਕਿ੍ਕਟ ਟੂਰਨਾਮੈਂਟUਦਾ ਆਯੋਜਨ ਸਫਲਤਾਪੂਰਵਕ ਸੰਪੰਨ ਹੋਇਆ | ਇਹ ਟੂਰਨਾਮੈਂਟ ਪਿੰਡ ਝੋਕ ਡੀਪੂ ਲਾਣਾ ਦੇ ਨਜ਼ਦੀਕੀ ਮੈਦਾਨ ਵਿਚ ਕਰਵਾਇਆ ਗਿਆ, ਜਿਸ ਵਿਚ ਆਸ-ਪਾਸ ਦੇ ਦਰਜਨ ਭਰ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ ਨੂੰ ਪਿੰਡ ਝੋਕ ਡੀਪੂ ਲਾਣਾ ਅਤੇ ਹੌਜ ਗੰਦੜ ਦੇ ਨੌਜਵਾਨਾਂ ਨੇ ਮਿਲ ਕੇ ਸਾਂਝੇ ਤੌਰ 'ਤੇ ਸੰਗਠਿਤ ਕੀਤਾ ਸੀ | ਟੂਰਨਾਮੈਂਟ ਦੌਰਾਨ ਡਾ ਬੀ ਡੀ ਸਚਦੇਵਾ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਦੀ ਜਰਨਲ ਸਕੱਤਰ ਸ੍ਰੀਮਤੀ ਪੂਜਾ ਲੂਥਰਾ ਸਚਦੇਵਾ ਨੇ ਆਪਣੀ ਪੂਰੀ ਟੀਮ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਖੇਡਾਂ ਦੇ ਮਹੱਤਵ 'ਤੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ, ਸਰਪੰਚ, ਪੰਚ, ਨੰਬਰਦਾਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਿੰਡ ਬਾਘੇ ਵਾਲੀ ਅਤੇ ਪਿੰਡ ਲਾਧੂਕਾ ਦੀਆਂ ਟੀਮਾਂ ਵਿਚਕਾਰ ਬਹੁਤ ਰੋਮਾਂਚਕ ਰਿਹਾ | ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਆਖ਼ਰੀ ਓਵਰਾਂ ਵਿਚ ਬਾਘੇ ਵਾਲੀ ਦੀ ਟੀਮ ਨੇ ਬਿਹਤਰ ਤਾਲਮੇਲ ਅਤੇ ਸ਼ਾਨਦਾਰ ਬੱਲੇਬਾਜ਼ੀ ਸਦਕਾ ਜਿੱਤ ਹਾਸਲ ਕਰ ਲਈ | ਬਾਘੇ ਵਾਲੀ ਨੂੰ ਵਿਜੇਤਾ ਰਹੀ | ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ Tਅੱਜ ਦਾ ਇਹ ਨਜ਼ਾਰਾ ਦੇਖ ਕੇ ਉਹ ਬਹੁਤ ਖ਼ੁਸ਼ ਹਨ | ਸਾਡੇ ਨੌਜਵਾਨਾਂ ਵਿਚ ਇੰਨੀ ਪ੍ਰਤਿਭਾ ਹੈ ਕਿ ਜੇ ਉਨ੍ਹਾਂ ਨੂੰ ਸਹੀ ਮੌਕਾ ਅਤੇ ਪਲੇਟ ਫਾਰਮ ਮਿਲੇ ਤਾਂ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਨਾਮ ਰੌਸ਼ਨ ਕਰ ਸਕਦੇ ਹਨ | ਮੈਂ ਆਯੋਜਕਾਂ ਨੂੰ ਵਧਾਈ ਦਿੰਦੀ ਹਾਂ ਕਿ ਉਨ੍ਹਾਂ ਨੇ ਨਸ਼ਿਆਂ ਅਤੇ ਗ਼ਲਤ ਸੰਗਤ ਤੋਂ ਦੂਰ ਰਹਿ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ | ਅਸੀਂ ਭਵਿੱਖ ਵਿਚ ਵੀ ਅਜਿਹੇ ਟੂਰਨਾਮੈਂਟਾਂ ਨੂੰ ਹਰ ਸੰਭਵ ਸਹਿਯੋਗ ਦਿੰਦੇ ਰਹਾਂਗੇ | ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਮਜ਼ਬੂਤੀ ਅਤੇ ਟੀਮ ਸਪਿਰਿਟ ਵੀ ਸਿਖਾਉਂਦੀਆਂ ਹਨ | ਟੂਰਨਾਮੈਂਟ ਦੇ ਅੰਤ ਵਿਚ ਆਯੋਜਕਾਂ ਵੱਲੋਂ ਮੁੱਖ ਮਹਿਮਾਨ ਸ੍ਰੀਮਤੀ ਪੂਜਾ ਲੂਥਰਾ ਸਚਦੇਵਾ ਅਤੇ ਹੋਰ ਸਤਿਕਾਰਯੋਗ
ਪਿਛਲੀ ਖ਼ਬਰ ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ 'ਦਿਵਿਆਂਗਤਾ ਦਿਵਸ' ਉੱਤੇ ਪ੍ਰੇਰਨਾ ਦੀ ਲਹਿਰ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਇਆ ਅੰਤਰ ਸਕੂਲ ਯੁਵਕ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।