ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ ਕਰਵਾਇਆ
ਫ਼ਿਰੋਜ਼ਪੁਰ, 30 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਪ੍ਰਮੁੱਖ ਅਤੇ ਛੋਟੇ ਰੇਲਵੇ ਸਟੇਸ਼ਨਾਂ ’ਤੇ ਸਫ਼ਾਈ ਪਖਵਾੜਾ-2026 ਦੇ ਤਹਿਤ ‘ਰੇਲ ਜਨ ਸੰਵਾਦ’ ਦੇ ਮਾਧਿਅਮ ਨਾਲ ਸਫ਼ਾਈ ਪ੍ਰਤੀ ਜਾਗਰੂਕਤਾ ਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ 30 ਅਕਤੂਬਰ 2026 ਨੂੰ ਅੰਮ੍ਰਿਤਸਰ , ਜਲੰਧਰ ਸਿਟੀ, ਜਲੰਧਰ ਕੈਂਟ, ਲੁਧਿਆਣਾ, ਫ਼ਿਰੋਜ਼ਪੁਰ ਕੈਂਟ, ਬਿਆਸ, ਫਗਵਾੜਾ, ਢੰਡਾਰੀ ਕਲਾਂ ਤੇ ਫਿਲੌਰ ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਕਰਵਾਇਆ ਗਿਆ।
ਰ
ਰੇਲਵੇ ਸਟੇਸ਼ਨ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ ਦੀ ਤਸਵੀਰ। ਅਜੀਤ ਤਸਵੀਰ
31-10-2026
ਫ਼ਿਰੋਜ਼ਪੁਰ, 30 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਪ੍ਰਮੁੱਖ ਅਤੇ ਛੋਟੇ ਰੇਲਵੇ ਸਟੇਸ਼ਨਾਂ ’ਤੇ ਸਫ਼ਾਈ ਪਖਵਾੜਾ-2026 ਦੇ ਤਹਿਤ ‘ਰੇਲ ਜਨ ਸੰਵਾਦ’ ਦੇ ਮਾਧਿਅਮ ਨਾਲ ਸਫ਼ਾਈ ਪ੍ਰਤੀ ਜਾਗਰੂਕਤਾ ਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ 30 ਅਕਤੂਬਰ 2026 ਨੂੰ ਅੰਮ੍ਰਿਤਸਰ , ਜਲੰਧਰ ਸਿਟੀ, ਜਲੰਧਰ ਕੈਂਟ, ਲੁਧਿਆਣਾ, ਫ਼ਿਰੋਜ਼ਪੁਰ ਕੈਂਟ, ਬਿਆਸ, ਫਗਵਾੜਾ, ਢੰਡਾਰੀ ਕਲਾਂ ਤੇ ਫਿਲੌਰ ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਕਰਵਾਇਆ ਗਿਆ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਰੇਲਵੇ ਅਧਿਕਾਰੀਆਂ ਤੇ ਨਿਗਰਾਨਾਂ (ਸੁਪਰਵਾਈਜ਼ਰਾਂ) ਨੇ ਯਾਤਰੀਆਂ ਤੇ ਖ਼ਾਸ ਕਰਕੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕੀਤਾ। ਗੱਲਬਾਤ ਦੌਰਾਨ ਨੌਜਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਅਧਿਕਾਰੀਆਂ ਤੇ ਨਿਗਰਾਨਾਂ ਨੇ ਯਾਤਰੀਆਂ ਨਾਲ ਗੱਲਬਾਤ ਕਰਕੇ ਸਟੇਸ਼ਨ ਦੀ ਸਫ਼ਾਈ, ਸਫ਼ਾਈ ਦੀ ਵਿਵਸਥਾ, ਯਾਤਰੀ ਸਹੂਲਤਾਂ ਤੇ ਸੁਰੱਖਿਅਤ ਯਾਤਰਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਯਾਤਰੀਆਂ ਤੋਂ ਸਫ਼ਾਈ ਅਤੇ ਸਟੇਸ਼ਨ ਦੀਆਂ ਸਹੂਲਤਾਂ ਬਾਰੇ ਸੁਝਾਅ ਤੇ ਫੀਡਬੈਕ ਵੀ ਲਿਆ ਗਿਆ।