04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੰਗੜ ਹਸਪਤਾਲ 'ਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖ਼ੁਸ਼ੀਆਂ ਕੀਤੀਆਂ ਸਾਂਝੀਆਂ <br/>

ਅਜੀਤ ਡੈਸਕ 22-10-2025
ਫਿਰੋਜ਼ਪੁਰ, 21 ਅਕਤੂਬਰ (ਸੁਖਵਿੰਦਰ ਸਿੰਘ)-ਬੰਗੜ ਹਸਪਤਾਲ ਫਿਰੋਜ਼ਪੁਰ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ 'ਤੇ ਖ਼ੁਸ਼ੀਆਂ ਦਾ ਛੋਟਾ ਜਿਹਾ ਸਮਾਰੋਹ ਮਨਾਇਆ ਗਿਆ | ਇਸ ਮੌਕੇ ਹਸਪਤਾਲ ਦੇ ਐਮ.ਡੀ ਬਲਜੀਤ ਕੌਰ ਬੰਗੜ ਨੇ ਸਾਰੇ ਸਟਾਫ਼ ਮੈਂਬਰਾਂ ਨਾਲ ਮਿਲ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਭ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ Tਸੱਚੀ ਦੀਵਾਲੀ ਉਹੀ ਹੈ ਜਦੋਂ ਅਸੀਂ ਹਵਾ ਤੇ ਪਾਣੀ ਨੂੰ ਸਾਫ਼ ਰੱਖਦੇ ਹੋਏ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੰਦੇ ਹਾਂ | ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਦੇਖਦੇ ਹੋਏ ਇਕ ਪੌਦਾ ਲਾ ਕੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ | ਇਸ ਮੌਕੇ ਕਾਂਗਰਸ ਦੇ ਹਲਕਾ ਫਿਰੋਜ਼ਪੁਰ ਦੇ ਦਿਹਾਤੀ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਅਤੇ ਬਲਜੀਤ ਕੌਰ ਬੰਗੜ ਵਲੋਂ ਆਪਣੇ ਪਰਿਵਾਰ ਸਮੇਤ ਸਟਾਫ਼ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸਭ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਦੀਵਾਲੀ ਦੇ ਤੋਹਫ਼ੇ ਵੀ ਦਿੱਤੇ |

ਪਿਛਲੀ ਖ਼ਬਰ ਜਿੰਮ ਲਈ 2 ਲੱਖ ਰੁਪਏ ਗਰਾਂਟ ਦੇਣ 'ਤੇ ਚੇਅਰਮੈਨ ਗਿੱਲ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਸਿਹਤ ਵਿਭਾਗ ਦੀ ਮਿਹਰਬਾਨੀ: ਕਬਾੜੀਏ ਅਤੇ ਟੈਂਟਾਂ ਵਾਲੇ ਵੀ ਵੇਚ ਗਏ ਗੈਰ ਮਿਆਰੀ ਮਠਿਆਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।