04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜਿੰਮ ਲਈ 2 ਲੱਖ ਰੁਪਏ ਗਰਾਂਟ ਦੇਣ 'ਤੇ ਚੇਅਰਮੈਨ ਗਿੱਲ ਦਾ ਕੀਤਾ ਧੰਨਵਾਦ

ਅਜੀਤ ਡੈਸਕ 22-10-2025
ਜ਼ੀਰਾ, 21 ਅਕਤੂਬਰ (ਰਜਨੀਸ਼ ਕਥੂਰੀਆ)-ਜ਼ਿਲ੍ਹਾ ਯੋਜਨਾ ਬੋਰਡ ਫਿਰੋਜ਼ਪੁਰ ਦੇ ਚੇਅਰਮੈਨ ਚੰਦ ਸਿੰਘ ਗਿੱਲ ਵੱਲੋਂ ਪਿੰਡ ਹਰਦਾਸਾ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਬਜ਼ੁਰਗਾਂ ਲਈ ਸਹੂਲਤਾਂ ਮੁਹੱਈਆ ਕਰਨ ਦੇ ਮੰਤਵ ਨਾਲ 2 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ | ਇਸ ਗਰਾਂਟ ਨਾਲ ਪਿੰਡ ਨਿਵਾਸੀਆਂ ਨੇ ਸਾਂਝੇ ਉਪਰਾਲੇ ਨਾਲ ਜਿੰਮ ਦੀ ਸਥਾਪਨਾ ਕੀਤੀ ਹੈ | ਜਿਸ ਵਿਚ ਆਧੁਨਿਕ ਸਾਜੋ-ਸਮਾਨ ਉਪਲਬਧ ਕਰਵਾਇਆ ਗਿਆ ਹੈ | ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਆਮ ਲੋਕਾਂ ਦੇ ਬੈਠਣ ਲਈ ਇਕ ਸ਼ਾਨਦਾਰ ਝੌਂਪੜੀ ਵੀ ਤਿਆਰ ਕੀਤੀ ਗਈ | ਜਿੱਥੇ ਲੋਕ ਸ਼ਾਮ ਦੇ ਸਮੇਂ ਫ਼ੁਰਸਤ ਦੇ ਪਲ ਬਿਤਾਉਂਦੇ ਹਨ | ਪਿੰਡ ਦੇ ਨਿਵਾਸੀਆਂ ਨੇ ਚੰਦ ਸਿੰਘ ਗਿੱਲ ਦੇ ਇਸ ਉਪਰਾਲੇ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ | ਉਹਨਾਂ ਕਿਹਾ ਕਿ ਜਿੱਥੇ ਇਹ ਜਿੰਮ ਪਿੰਡ ਦੇ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਭੂਮਿਕਾ ਅਦਾ ਕਰੇਗਾ | ਉੱਥੇ ਝੌਂਪੜੀ ਬਜ਼ੁਰਗਾਂ ਲਈ ਬੈਠ ਕੇ ਇਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਨ ਲਈ ਸਹਾਇਕ ਸਿੱਧ ਹੋਵੇਗੀ | ਇਸ ਮੌਕੇ 'ਤੇ ਚੇਅਰਮੈਨ ਇਕਬਾਲ ਸਿੰਘ ਢਿੱਲੋਂ, ਸਰਪੰਚ ਜਸਵੀਰ ਸਿੰਘ, ਪੰਚ ਦਰਸ਼ਨ ਸਿੰਘ, ਜਗਸੀਰ ਸਿੰਘ, ਰਜਿੰਦਰ ਕੌਰ, ਲਖਵੀਰ ਸਿੰਘ, ਭੁਪਿੰਦਰ ਕੌਰ, ਕੁਲਵਿੰਦਰ ਕੌਰ, ਬਹਾਦਰ ਸਿੰਘ, ਸਾਬਕਾ ਚੇਅਰਮੈਨ ਗੁਰਦਰਸ਼ਨ ਸਿੰਘ ਕੰਗ, ਦਲਜੀਤ ਸਿੰਘ ਕੰਗ, ਚੰਦ ਸਿੰਘ, ਬਹਾਲ ਸਿੰਘ, ਸੁਖਵੰਤ ਸਿੰਘ, ਰਵਿੰਦਰ ਸਿੰਘ ਕੰਗ, ਅਮਰਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਨਸੀਬ ਸਿੰਘ, ਗੁਰਜੀਤ ਸਿੰਘ, ਕਰਮਜੀਤ ਸਿੰਘ, ਇਕਬਾਲ ਸਿੰਘ ਮੱਲੂਵਾਲਾ, ਨਛੱਤਰ ਸਿੰਘ, ਕੁਲਬੀਰ ਸਿੰਘ ਮੱਲੂਵਾਲਾ, ਨੱਥਾ ਸਿੰਘ ਮਨਿਆਲਾ, ਸਰਬਜੀਤ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਜਗਸੀਰ ਸਿੰਘ ਕੰਗ, ਜਸਮੇਲ ਸਿੰਘ, ਜੰਗਸ਼ੇਰ ਸਿੰਘ, ਹਰਸ਼ ਕੰਗ, ਜਗਰੂਪ ਸਿੰਘ, ਮੰਦਰ ਬਾਸੀ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਲਛਮਣ ਸਿੰਘ, ਸਿਮਰਨ ਸਿੰਘ, ਗੁਰਸੇਵਕ ਸਿੰਘ ਬਾਸੀ, ਗੁਰਪ੍ਰੀਤ ਸਿੰਘ ਬਾਸੀ, ਚਰਨਜੀਤ ਸਿੰਘ ਨੰਬਰਦਾਰ, ਗਮਦੂਰ ਸਿੰਘ, ਛਿੰਦਰ ਸਿੰਘ, ਜੰਗਸੇਰ ਸਿੰਘ, ਸ਼ੀਰਾ ਪਹਾੜੀਆ, ਬਲਤੇਜ ਸਿੰਘ, ਨਿਸ਼ਾਨ ਸਿੰਘ, ਕਾਲਾ ਕੰਗ, ਗੁਰਦੀਪ ਬਾਸੀ, ਕੁਲਵਿੰਦਰ ਬਾਸੀ, ਲਖਵੀਰ ਸਿੰਘ, ਜਗਰੂਪ ਬਾਸੀ, ਦੀਪਾ ਬਾਸੀ, ਸਿਮਰਨਜੀਤ ਸਿੰਘ ਕੰਗ, ਚੈਨਾ ਸਿੰਘ, ਬੂਟਾ ਸਿੰਘ, ਜਸਵਿੰਦਰ ਸਿੰਘ, ਬਾਬਾ ਛਿੰਦਰ ਸਿੰਘ, ਮੁਖ਼ਤਿਆਰ ਸਿੰਘ, ਸੁਰਜੀਤ ਸਿੰਘ, ਘੁਰਕਾਂ ਸਿੰਘ, ਨਾਮਦਾਰ ਸਿੰਘ, ਗੁਰਜੀਤ ਸਿੰਘ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਸਤਪਾਲ ਸਿੰਘ, ਹਰਨੇਕ ਸਿੰਘ, ਸੁਖਚੈਨ ਸਿੰਘ, ਗੁਰਵੀਰ ਸਿੰਘ ਭੈਣੀ, ਕਰਨੈਲ ਸਿੰਘ, ਹਰਮੇਲ ਸਿੰਘ, ਲਾਲ ਸਿੰਘ ਮੈਂਬਰ, ਥਾਣਾ ਸਿੰਘ, ਹਰਜੀਤ ਸਿੰਘ ਅਤੇ ਸੁਖਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਸਰਕਾਰ ਕਰੇ ਪੁਖ਼ਤਾ ਪ੍ਰਬੰਧ-ਕਿਸਾਨ ਆਗੂ <br/> ਅਗਲੀ ਖ਼ਬਰ ਬੰਗੜ ਹਸਪਤਾਲ 'ਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖ਼ੁਸ਼ੀਆਂ ਕੀਤੀਆਂ ਸਾਂਝੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।