23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਾਲਾਨਾ ਖੇਡ ਦਿਵਸ ਧੂਮਧਾਮ ਨਾਲ ਮਨਾਇਆ <br/>

ਅਜੀਤ ਡੈਸਕ 05-12-2025
ਮਲੇਰਕੋਟਲਾ, 4 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਸਥਾਨਕ ਆਬਾਨ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਬੱਚਿਆਂ ਦੀਆ ਖੇਡਾਂ 100 ਮੀਟਰ ਦੌੜ, 400 ਮੀਟਰ ਦੌੜ, ਲੈਮਨ ਰੇਸ, ਰੋਪ ਸਕੀਪਿੰਗ, ਸਲੋ ਸਾਈਕਲਿੰਗ, ਫੁੱਟਬਾਲ ਟੈਨਿਸ, ਖੋ-ਖੋ, ਥਰੀ ਲੈਗ ਰੇਗ, ਜੰਪਪਿੰਗ ਰੇਸ, ਬੈਡਮਿੰਟਨ, ਕਬੱਡੀ, ਜੁਡੋ, ਲੌਂਗ ਜੰਪ, ਰੋਲਰ ਦੌੜ, ਰੋਪ ਸਕਿਪਿੰਗ, ਰੋਪ ਸਟਰੀਟੀਗ ਆਦਿ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਮੁਹੰਮਦ ਅਸ਼ਰਫ਼ ਨੇ ਦੱਸਿਆ ਕਿ ਬੱਚਿਆ ਨੂੰ ਪੜਾਈ ਦੀ ਤਰਾਂ ਹੀ ਖੇਡਾਂ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ | ਕਿਉਂਕਿ ਤੰਦਰੁਸਤ ਸਰੀਰ ਨਾਲ ਹੀ ਅੱਛੇ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ | ਇਸ ਮੌਕੇ ਆਲਮਾਇਟੀ ਪਬਲਿਕ ਸਕੂਲ ਜਮਾਲਪੁਰਾ ਦੇ ਪਿ੍ੰਸੀਪਲ ਸ੍ਰੀ ਮੁਹੰਮਦ ਸ਼ਫੀਕ ਮੁੱਖ ਮਹਿਮਾਨ ਵਜੋਂ ਸਕੂਲ ਵਿਚ ਪਹੁੰਚੇ | ਮੁੱਖ ਮਹਿਮਾਨ ਨੇ ਬੱਚਿਆ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਜ਼ਰੂਰੀ ਅੰਗ ਹਨ, ਜਿਸ ਤਰ੍ਹਾਂ ਅਸੀਂ ਪੜ੍ਹਾਈ ਵਿਚ ਵੱਧ ਅੰਕ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਹਾਂ | ਇਸ ਤਰ੍ਹਾਂ ਸਾਨੂੰ ਖੇਡਾਂ ਵਿਚ ਵੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਖੇਡਾਂ ਨੂੰ ਵੀ ਆਪਣੇ ਕੈਰੀਅਰ ਦੇ ਤੌਰ ਤੇ ਦੇਖਣਾ ਚਾਹੀਦਾ ਹੈ |

ਪਿਛਲੀ ਖ਼ਬਰ ਕਲਸ਼ ਯਾਤਰਾ ਨਾਲ ਸ਼੍ਰੀਮਦ ਭਾਗਵਤ ਕਥਾ ਦਾ ਹੋਇਆ ਸ਼ੁਭ ਆਰੰਭ <br/> ਅਗਲੀ ਖ਼ਬਰ ਉੱਘੇ ਕਲਾਕਾਰ ਲੱਖੀ ਸ਼ੇਰਪੁਰੀਆ ਦਾ ਨਵਾਂ ਗੀਤ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।