22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਚੰਨੀ ਦੇ ਤਕਨੀਕੀ ਸਿੱਖਿਆ ਮੰਤਰੀ ਹੁੰਦਿਆਂ ਹੀ ਭੱਠਲ ਕਾਲਜ ਬੰਦ ਹੋਇਆ ਸੀ - ਹੈਨਰੀ

ਲ਼ਹਿਰਾਗਾਗਾ 22 ਅਕਤੂਬਰ (ਪ੍ਰਵੀਨ ਖੋਖਰ) – ਲਹਿਰਾਗਾਗਾ ਦਾ ਬਾਬਾ ਹੀਰਾ ਸਿੰਘ ਭੱਠਲ ਬਹੁ-ਤਕਨੀਕੀ ਕਾਲਜ ਉਸ ਸਮੇਂ ਬੰਦ ਹੋਇਆ, ਜਦੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਤਕਨੀਕੀ ਸਿੱਖਿਆ ਦੇ ਮੰਤਰੀ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਨਮੀਕ ਸਿੰਘ ਹੈਨਰੀ ਨੇ ਇੱਕ ਬਿਆਨ ਰਾਹੀਂ ਕੀਤਾ ।

ਅਜੀਤ ਡੈਸਕ 23-10-2026
ਲ਼ਹਿਰਾਗਾਗਾ 22 ਅਕਤੂਬਰ (ਪ੍ਰਵੀਨ ਖੋਖਰ) – ਲਹਿਰਾਗਾਗਾ ਦਾ ਬਾਬਾ ਹੀਰਾ ਸਿੰਘ ਭੱਠਲ ਬਹੁ-ਤਕਨੀਕੀ ਕਾਲਜ ਉਸ ਸਮੇਂ ਬੰਦ ਹੋਇਆ, ਜਦੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਤਕਨੀਕੀ ਸਿੱਖਿਆ ਦੇ ਮੰਤਰੀ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਨਮੀਕ ਸਿੰਘ ਹੈਨਰੀ ਨੇ ਇੱਕ ਬਿਆਨ ਰਾਹੀਂ ਕੀਤਾ । ਉਨ੍ਹਾਂ ਆਖਿਆ ਕਿ ਜਿਸ ਸਮੇਂ ਸ. ਚੰਨੀ ਇਸ ਵਿਭਾਗ ਦੇ ਮੰਤਰੀ ਸਨ ਤਾਂ ਇਸ ਕਾਲਜ਼ ਨਾਲ ਸੰਬੰਧਿਤ ਬਹੁਤ ਸਾਰੇ ਲੈਕਚਰਾਰ ਲਾਇਬ੍ਰੇਰੀਅਨ ਦੇ ਨਾਲ-ਨਾਲ ਹੋਰ ਮੁਲਾਜ਼ਮ ਕਾਂਗਰਸ ਦੀ ਸੀਨੀਅਰ ਨੇਤਾਵਾਂ ਨੂੰ ਲੈ ਕੇ ਇਨ੍ਹਾਂ ਨੂੰ ਮਿਲੇ ਸਨ । ਉਨ੍ਹਾਂ ਨੇ ਇਨ੍ਹਾਂ ਕੋਲੋਂ ਕਾਲਜ ਨੂੰ ਮਿਆਰੀ ਢੰਗ ਨਾਲ ਚਲਾਉਣ ਅਤੇ ਤਨਖਾਹਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ ਸੀ ਪ੍ਰੰਤੂ ਸ. ਚੰਨੀ ਸ਼ਰੇਆਮ ਹੱਥ ਖੜ੍ਹੇ ਕਰ ਗਏ ਸਨ । ਹੈਨਰੀ ਨੇ ਆਖਿਆ ਕਿ ਸ. ਚੰਨੀ ਦਾ ਇਹ ਬਿਆਨ ਹੋਸ਼ੀ ਰਾਜਨੀਤੀ ਤੋਂ ਪ੍ਰਭਾਵਿਤ ਹੈ ਜਿਸਦਾ ਹਿਸਾਬ-ਕਿਤਾਬ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ । ਉਨ੍ਹਾਂ ਆਖਿਆ ਕਿ ਇਸ ਇਮਾਰਤ ਵਿੱਚ ਜੋ ਹਸਪਤਾਲ ਅਤੇ ਮੈਡੀਕਲ ਕਾਲਜ਼ ਬਣਾਇਆ ਜਾ ਰਿਹਾ ਹੈ, ਉਸ ਦਾ ਭਵਿੱਖ ’ਚ ਇਸ ਖੇਤਰ ਦੇ ਨਾਲ-ਨਾਲ ਹੋਰ ਦੂਰ-ਦੁਰਾਡੇ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ ।
ਪਿਛਲੀ ਖ਼ਬਰ ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੂਹ ਪੰਜਾਬੀ ਹੰਭਲਾ ਮਾਰਨ - ਕਿਸਾਨ ਆਗੂ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂਆਂ ਵਲੋਂ ਹਲਕਾ ਮਾਲੇਰਕੋਟਲਾ ਦੇ ਪਿੰਡਾਂ ਅੰਦਰ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।