ਧੂਰੀ, 4 ਦਸੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿਚ ਉੱਭਰਦਾ ਸਿਤਾਰਾ ਲੱਖੀ ਸ਼ੇਰਪੁਰੀਆ ਦਾ ਹਾਲ ਗੀਤ ਅੱਜ ਰਿਲੀਜ਼ ਕੀਤਾ ਗਿਆ | ਇਸ ਕਲਾਕਾਰ ਦੇ ਪਹਿਲਾਂ ਵੀ ਕਈ ਗੀਤ ਰਿਕਾਰਡ ਹੋ ਚੁੱਕੇ ਹਨ | ਪਰ ਇਸ ਗੀਤ ਵਿਚ ਵੱਖਰਾ ਹੀ ਅੰਦਾਜ਼ ਪੇਸ਼ ਕੀਤਾ ਗਿਆ ਹੈ | ਇਸ ਗੀਤ ਨੂੰ ਲਿਖਿਆ ਜਗਰਾਜ ਅÏਲਖ ਨੇ ਅਤੇ ਤਾਜ ਸਟੂਡੀਓ ਨੇ ਰਿਕਾਰਡ ਕੀਤਾ ਹੈ | ਇਸ ਕਲਾਕਾਰ ਨੇ ਮਾਰਧਾੜ ਤੇ ਅਸਲੇ ਵਰਗੇ ਵਿਸ਼ੇ ਤੋਂ ਵੱਖਰਾ ਕਰ ਕੇ ਵਿਸ਼ਾ ਚੁਣਿਆ ਹੈ | ਇਸ ਕਲਾਕਾਰ ਦੀ ਆਵਾਜ਼ ਵਿਚੋਂ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਚੰਗੇ ਕਲਾਕਾਰ ਦੀ ਝਲਕ ਪੈਂਦੀ ਹੈ | ਇਸ ਗੀਤ ਨੂੰ ਲੱਖੀ ਸ਼ੇਰਪੁਰੀਆ ਨੇ ਜਿੱਥੇ ਪੂਰੀ ਮਿਹਨਤ ਕਰ ਕੇ ਗਾਇਆ ਹੈ ਉੱਥੇ ਫ਼ਿਲਮਾਇਆ ਵੀ ਵਧੀਆ ਢੰਗ ਨਾਲ ਹੈ |