30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੰਚਾਇਤ ਸੰਮਤੀ ਚੋਣਾਂ ਦੇ ਆਖ਼ਰੀ ਦਿਨ 49 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ- ਐੱਸ.ਡੀ.ਐੱਮ. ਮਾਰਕਨ

ਅਜੀਤ ਡੈਸਕ 05-12-2025
ਰਾਜਪੁਰਾ, 4 ਦਸੰਬਰ (ਜੀ.ਪੀ. ਸਿੰਘ)- ਅੱਜ ਬਲਾਕ ਸੰਮਤੀ ਦੇ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ 49 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ | ਇਸ ਤਰ੍ਹਾਂ ਹੁਣ ਤੱਕ ਕੁਲ 74 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ | ਇਸ ਜਾਣਕਾਰੀ ਐੱਸ.ਡੀ.ਐੱਮ. ਕਮ ਚੋਣ ਅਧਿਕਾਰੀ ਰਾਜਪੁਰਾ ਨਮਨ ਮਾਰਕਨ ਨੇ 3 ਵਜੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਦਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਕਰੀਬ ਸਾਢੇ 11 ਵਜੇ ਤਕ ਗੇਟ ਨਾਂਹ ਖੋਲ੍ਹੇ ਜਾਣ 'ਤੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਕੇ ਕਾਰਕੁਨਾਂ ਨੇ ਗੇਟ ਅੱਗੇ ਖੜ੍ਹੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਜਿਸ 'ਤੇ ਸਵੇਰੇ ਸਾਢੇ 11 ਵਜੇ ਤੋਂ ਬਾਅਦ ਕੁੱਝ ਉਮੀਦਵਾਰਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ | ਇਸ ਦੌਰਾਨ ਐੱਸ.ਡੀ.ਐੱਮ. ਦੇ ਦਫ਼ਤਰ ਅੱਗੇ ਬੈਠੇ ਪੱਤਰਾਂ ਦੀ ਜਾਂਚ ਕਰਨ ਵਾਲੇ ਮੁਲਾਜਮਾਂ ਤੋਂ ਜਦੋਂ ਉਮੀਦਵਾਰ ਆਪਣੇ ਪੱਤਰਾਂ ਦੀ ਜਾਂਚ ਕਰਵਾ ਰਹੇ ਸਨ ਤਾਂ 3 ਉਮੀਦਵਾਰਾਂ ਤੋਂ ਕੁਝ ਅਣਪਛਾਤੇ ਨੌਜਵਾਨ ਨਾਮਜ਼ਦਗੀ ਪੱਤਰਾਂ ਦੀਆਂ ਫਾਈਲਾਂ ਝਪਟ ਕੇ ਫਰਾਰ ਹੋ ਗਏ ਜਿਸ 'ਤੇ ਚੋਣ ਅਧਿਕਾਰੀ ਨਮਨ ਮਾਰਕਨ ਨੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਲਿਖ ਕੇ ਦੇਣ ਲਈ ਕਿਹਾ ਤਾਂ ਇਕ ਉਮੀਦਵਾਰ ਨੇ ਲਿਖਤੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਚੋਣ ਅਧਿਕਾਰੀ ਨੇ 3 ਵਜੇ ਤੱਕ ਨਵੇਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕਿਹਾ ਤੇ ਉਹ ਉਮੀਦਵਾਰ ਪ੍ਰੇਮ ਸਿੰਘ ਦਮਨਹੇੜੀ ਨੇ 3 ਵਜੇ ਤੋਂ ਪਹਿਲਾਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ | ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਤੇ ਸੱਤਾ ਧਾਰੀਆਂ ਦੀ ਸ਼ਹਿ ਤੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ | ਇਸ ਤਰ੍ਹਾਂ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਗੜ੍ਹੀ ਨੇ ਵੀ ਪੁਲਿਸ ਪ੍ਰਸ਼ਾਸ਼ਨ ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨਾਲ ਧੱਕਾ ਕੀਤੇ ਜਾਣ ਦੇ ਦੋਸ਼ ਲਗਾਏ |
ਪਿਛਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਮੁਫ਼ਤ ਕੈਂਸਰ ਕੇਅਰ ਚੈੱਕਅੱਪ ਕੈਂਪ 8 ਨੂੰ -ਢਿੱਲੋਂ ਅਗਲੀ ਖ਼ਬਰ ਹਲਕਾ ਸਨੌਰ 'ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਬੈਠਕ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।