30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੇਂਟ ਕਬੀਰ ਕਾਲਜ ਵਿਖੇ ਐਨ. ਐਸ. ਐਸ. ਦਿਵਸ ਮਨਾਇਆ

ਬਹਾਦਰਗੜ, 29 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਵਿਖੇ ਐਨ. ਐਸ.

ਅਜੀਤ ਡੈਸਕ 30-09-2026
ਬਹਾਦਰਗੜ, 29 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਵਿਖੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਕਮਲਜੀਤ ਕੌਰ ਦੀ ਅਗਵਾਈ ਵਿਚ ਐਨ. ਐਸ. ਐਸ. ਦਿਵਸ ਮਨਾਇਆ ਗਿਆ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਐਨ. ਐਸ. ਐਸ. ਵਿਦਿਆਰਥੀਆਂ ਵਿਚ ਸੇਵਾ ਭਾਵਨਾ ਅਨੁਸ਼ਾਸਨ ਅਤੇ ਸਮਾਜਿਕ ਜ਼ਿਮੇਵਾਰੀ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ। ਸਮੂਹ ਕਾਲਜ ਦੇ ਵਿਦਿਆਰਥੀਆਂ ਵਲੋਂ ਸਾਰੇ ਕਾਲਜ ਕੈਂਪਸ ਦੇ ਗਰਾਊਂਡ ਦੀ ਸਾਫ-ਸਫ਼ਾਈ ਕੀਤੀ ਗਈ। ਇਸ ਉਪਰੰਤ ਪਰਾਲੀ ਨਾ ਸਾੜਨ ਸੰਬੰਧੀ ਵਿਸ਼ੇਸ਼ ਰੈਲੀ ਨੇੜਲੇ ਪਿੰਡਾਂ ਢੀਂਡਸਾਂ, ਕੌਲੀ ਆਦਿ ਵਿੱਖੇ ਕੱਢੀ ਗਈ । ਜਿਸ ਵਿਚ ਐਨ.ਐਸ.ਐਸ. ਵਲੰਟੀਅਰਜ਼ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ, ਮਿੱਟੀ ਦਾ ਗੁਣਵਤਾ ਅਤੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਪ੍ਰਦੂਸ਼ਣ ਰਹਿਤ ਅਤੇ ਸਾਫ ਸੁਥਰੇ ਵਾਤਾਵਰਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਕਾਲਜ ਕੈਂਪਸ ਦੇ ਗਰਾਉਂਡ ਵਿਚ ਕਾਲਜ ਮੈਨੇਜਿੰਗ ਡਾਇਰੈਕਟਰ ਲਾਲ ਸਿੰਘ ਟਿਵਾਣਾ, ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਸਮੂਹ ਸਟਾਫ਼ ਮੈਂਬਰ ਅਤੇ ਐੱਨ. ਐੱਸ. ਐੱਸ. ਵਲੰਟੀਅਰਜ਼ ਵੱਲੋਂ ਪੌਦੇ ਲਗਾਏ ਗਏ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵਿਚ ਵੀ ਪੌਦੇ ਲਗਾਏ ਗਏ। ਇਸ ਮੌਕੇ ਵਾਈਸ ਚੇਅਰਮੈਨ ਬਲਜਿੰਦਰ ਸਿੰਘ ਮਾਨਸ਼ਾਹੀਆ, ਲਾਲ ਸਿੰਘ ਟਿਵਾਣਾ, ਡਾ. ਮਨਪ੍ਰੀਤ ਕੌਰ ਵਲੋਂ ਇਸ ਐਨ.ਐਸ.ਐਸ. ਦਿਵਸ ਮਨਾਉਣ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਸਰਕਾਰੀ ਸੰਸਥਾ (ਡਾਇਟ) ਵਿਖੇ ਨਵ-ਸਾਖ਼ਰਾ ਪ੍ਰੀਖਿਆ ਕਰਵਾਈ ਅਗਲੀ ਖ਼ਬਰ ਪੰਜਾਬ ਵਾਸੀ 2027 ’ਚ ਬਣਾਉਣਗੇ ਕਾਂਗਰਸ ਦੀ ਸਰਕਾਰ- ਸਿਆਣ, ਰੂਪਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।