30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਜਪਾ ਦੀ ਨਸ਼ਾ-ਮੁਕਤ ਪੰਜਾਬ ਯਾਤਰਾ ਦਾ ਰਾਜਪੁਰਾ ’ਚ ਭਰਵਾਂ ਸਵਾਗਤ

ਰਾਜਪੁਰਾ, 29 ਸਤੰਬਰ (ਜੀ. ਪੀ.

ਰਾਜਪੁਰਾ ਵਿਖੇ ਭਾਜਪਾ ਦੀ ਨਸ਼ਾ-ਮੁਕਤ ਪੰਜਾਬ ਯਾਤਰਾ ਉਪਰੰਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸੁਰੇਸ਼ ਕਸ਼ਯਪ ਅਤੇ ਮੰਚ ’ਤੇ ਬੈਠੇ ਹੋਰ ਆਗੂ। ਤਸਵੀਰ : ਗੁਰਵਿੰਦਰ ਪਾਲ ਸਿੰਘ 30-09-2026
ਰਾਜਪੁਰਾ, 29 ਸਤੰਬਰ (ਜੀ.ਪੀ. ਸਿੰਘ)-18 ਸਤੰਬਰ ਤੋਂ ਮਾਧੋਪੁਰ (ਪਠਾਨਕੋਟ) ਤੋਂ ਚੱਲੀ ਭਾਜਪਾ ਦੀ ਨਸ਼ਾ-ਮੁਕਤ ਯਾਤਰਾ ਦੇ ਆਖ਼ਰੀ ਪੜਾਅ ’ਚ ਅੱਜ ਦੇਰ ਸ਼ਾਮ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਸੁਰੇਸ਼ ਕਸ਼ਯਪ ਦੀ ਅਗਵਾਈ ’ਚ ਰਾਜਪੁਰਾ ਪੁੱਜੀ, ਜਿਸ ਦਾ ਇਲਾਕੇ ਦੇ ਭਾਜਪਾ ਵਰਕਰ ਤੇ ਆਗੂਆਂ ਨੇ ਰੈਲੀ ਦੇ ਸੰਯੋਜਕ ਚਰਨਜੀਤ ਸਿੰਘ ਬਰਾੜ, ਜਗਦੀਸ਼ ਜੱਗਾ ਤੇ ਸਿਮਰਨਜੀਤ ਸਿੰਘ ਬਿੱਲਾ ਦੀ ਅਗਵਾਈ ’ਚ ਸਥਾਨਕ ਬਹਾਵਲਪੁਰ ਭਵਨ ’ਚ ਭਰਵਾਂ ਸਵਾਗਤ ਕੀਤਾ। ਇਸ ਯਾਤਰਾ ’ਚ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਅਮਿੱਤ ਸਰੀਨ, ਗਿਲਕੋ ਵੈਲੀ ਦੇ ਮਾਲਕ ਰਣਜੀਤ ਸਿੰਘ ਗਿੱਲ, ਉੱਘੀ ਐਂਕਰ ਸਤਿੰਦਰ ਸੱਤੀ, ਸੁੱਖੀ ਬਰਾੜ, ਐੱਸ. ਕੇ. ਦੇਵ, ਉੱਘੇ ਕਲਾਕਾਰ ਹੋਬੀ ਧਾਲੀਵਾਲ, ਜਗਦੀਪ ਸਿੰਘ ਸੋਢੀ ਸਮੇਤ ਹੋਰ ਰਾਜਪੁਰਾ ਪੁੱਜੇ। ਇਸ ਮੌਕੇ ਮੈਂਬਰ ਪਾਰਲੀਮੈਂਟ ਸੁਰੇਸ਼ ਕਸ਼ਯਪ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ, ਉਹ ਕਰਦੇ ਹਨ। ਉਨ੍ਹਾਂ ਵਲੋਂ ਜੰਮੂ-ਕਸ਼ਮੀਰ ’ਚ ਧਾਰਾ ਬਿਨਾਂ ਕਿਸੇ ਖ਼ੂਨ ਖ਼ਰਾਬੇ ਦੇ ਸਮਾਪਤ ਕੀਤੀ ਗਈ। ਦੇਸ਼ ਵਿਚੋਂ ਨਕਸਲਵਾਦ ਦਾ ਲੱਕ ਤੋੜਿਆ ਤੇ ਹੁਣ ਪੰਜਾਬ ’ਚ ਨਸ਼ਾ ਖ਼ਤਮ ਕਰਨ ਦੀ ਵਾਰੀ ਹੈ ਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਅਨੁਸਾਰ ਜੇ ਪੰਜਾਬ ਦੀ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ 2 ਸਾਲਾਂ ’ਚ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ। ਇਸ ਦੌਰਾਨ ਪੰਜਾਬ ਦੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਕਿ ਪੰਜਾਬ ’ਚ ਸ਼ਰੇਆਮ ਵਿਕ ਰਿਹਾ ਨਸ਼ਾ ਇਕ ਕੇਂਦਰੀ ਮੁੱਦਾ ਬਣ ਗਿਆ ਹੈ ਤੇ ਭਾਜਪਾ ਨੇ ਪੰਜਾਬ ’ਚ ਨਸ਼ਾ ਖ਼ਤਮ ਕਰਨ ਦੀ ਠਾਣ ਲਈ ਹੈ। ਪੰਜਾਬ ਵਿਚ ਦਿਨ-ਬ-ਦਿਨ ਭਾਜਪਾ ਦਾ ਕਾਫ਼ਲਾ ਵੱਧ ਰਿਹਾ ਹੈ ਤੇ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਪੰਜਾਬ ਦੇ ਸਿੱਖ ਕਿਸਾਨ ਭਰਾ ਭਾਜਪਾ ਦੀ ਰੈਲੀ ’ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਦੌਰਾਨ ਜਦੋਂ ਉੱਘੀ ਕਲਾਕਾਰ ਤੇ ਐਂਕਰ ਸਤਿੰਦਰ ਸੱਤੀ ਆਪਣਾ ਸੰਬੋਧਨ ਕਰਨ ਉੱਠੀ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਉਸਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਦੇ ਤਹਿਤ ਭਾਜਪਾ ਨੂੰ ਪੰਜਾਬ ਦੇ ਨੌਜਵਾਨਾਂ ਦੀ ਚਿੰਤਾ ਹੈ ਕਿਉਂਕਿ ਨੌਜਵਾਨ ਹੀ ਸਾਡੀ ਧਰੋਹਰ ਹਨ ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਜ਼ਰੂਰੀ ਹਨ। ਇਸ ਮੌਕੇ ਆਏ ਮਹਿਮਾਨ ਆਗੂਆਂ ਦਾ ਚਰਨਜੀਤ ਸਿੰਘ ਬਰਾੜ, ਸਿਮਰਨਜੀਤ ਸਿੰਘ ਬਿੱਲਾ, ਜਗਦੀਸ਼ ਜੱਗਾ ਨੇ ਸਿਰੋਪਾਉ ਪਾ ਕੇ ਸਨਮਾਨ ਕੀਤਾ। ਇਸ ਮੌਕੇ ਪ੍ਰਦੀਪ ਨੰਦਾ, ਕੌਂਸਲਰ ਰੁਪਿੰਦਰ ਸੰਧੂ, ਦਿਨੇਸ਼ ਮਹਿਤਾ, ਡਾ. ਨੰਦ ਲਾਲ, ਯਸ਼ ਟੰਡਨ, ਜਸਵੀਰ ਸਿੰਘ ਚਹਿਲ ਕੋਟਲਾ, ਡਾ. ਸੰਜੀਵ ਚੌਧਰੀ ਸਮੇਤ ਸਂੈਕੜੇ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਵਾਸੀ 2027 ’ਚ ਬਣਾਉਣਗੇ ਕਾਂਗਰਸ ਦੀ ਸਰਕਾਰ- ਸਿਆਣ, ਰੂਪਰਾਏ ਅਗਲੀ ਖ਼ਬਰ ਭਾਜਪਾ ਵਲੋਂ ਨਸ਼ਾ ਮੁਕਤ ਯਾਤਰਾ ਕੱਢਣਾ ਮਹਿਜ ਡਰਾਮਾ- ਨੰਨੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।