30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਹਲਕਾ ਸਨੌਰ 'ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਬੈਠਕ ਕਰਵਾਈ

ਬੈਠਕ ਤੋਂ ਪਹਿਲਾਂ ਜਸਵਿੰਦਰ ਸਿੰਘ ਕਾਕਾ ਜਵੈਲਰਜ਼ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਨੂੰ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 05-12-2025
ਸਨੌਰ, 4 ਦਸੰਬਰ (ਸੋਖਲ)-ਹਲਕਾ ਸਨੌਰ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਥਾਨਕ ਵਰਕਰਾਂ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨਾਲ ਮਹੱਤਵਪੂਰਨ ਬੈਠਕ ਕੀਤੀ ਗਈ | ਬੈਠਕ ਤੋਂ ਪਹਿਲਾਂ ਹੀ ਵਰਕਰਾਂ ਨੇ ਗੁਰਸ਼ਰਨ ਕੌਰ ਰੰਧਾਵਾ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ, ਜਿਸ ਨਾਲ ਮੌਕੇ ਏਕਤਾ ਤੇ ਜੋਸ਼ ਦਾ ਵਿਸ਼ੇਸ਼ ਮਾਹੌਲ ਬਣਿਆ | ਜਸਵਿੰਦਰ ਸਿੰਘ ਕਾਕਾ ਜਵੈਲਰਜ਼ ਨੇ ਕਿਹਾ ਕਿ ਪਾਰਟੀ ਨੂੰ ਹਲਕੇ ਵਿਚ ਮਜ਼ਬੂਤ ਕਰਨ ਲਈ ਬੂਥ ਪੱਧਰੀ ਕਮੇਟੀਆਂ ਨੂੰ ਮੁੜ ਸਰਗਰਮ ਕਰਨਾ, ਨੌਜਵਾਨਾਂ ਨੂੰ ਵੱਧ ਭੂਮਿਕਾ ਦੇਣਾ ਤੇ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਬਹੁਤ ਜ਼ਰੂਰੀ ਹੈ | ਵਰਕਰਾਂ ਨੇ ਜਨ-ਸੰਪਰਕ ਮੁਹਿੰਮ ਨੂੰ ਤੇਜ਼ ਕਰਨ, ਸਮਾਜਿਕ ਮੀਡੀਆ ਦੇ ਪ੍ਰਭਾਵਸ਼ਾਲੀ ਵਰਤੋਂ ਤੇ ਸੰਗਠਨਾਤਮਕ ਇਕਜੁੱਟਤਾ ਨੂੰ ਪਾਰਟੀ ਦੀ ਮਜ਼ਬੂਤੀ ਦੇ ਮੁੱਖ ਆਧਾਰ ਵਜੋਂ ਦਰਸਾਇਆ | ਵਰਕਰਾਂ ਨੇ ਵਿਸ਼ਵਾਸ ਜਤਾਇਆ ਕਿ ਇੱਕਜੁੱਟ ਹੋ ਕੇ ਕੰਮ ਕਰਨ ਨਾਲ ਕਾਂਗਰਸ ਹਲਕਾ ਸਨੌਰ ਵਿੱਚ ਮਜ਼ਬੂਤ ਵਾਪਸੀ ਕਰ ਸਕਦੀ ਹੈ | ਇਸ ਮੌਕੇ ਬਲਵਿੰਦਰ, ਪਰਵਿੰਦਰ, ਪੱਪੀ ਜੈਲਦਾਰ ਰੁੜਕੀ, ਸੁਲੱਖਣ ਸਿੰਘ, ਹਰਦੀਪ ਸੋਨੂ ਵਰਮਾ, ਦੀਪਕ, ਗਗਨਦੀਪ ਵਰਮਾ, ਗੁਰਦੀਪ ਕਿਸਨਪੁਰ ਵਿੱਕੀ, ਗੁਰਮੇਲ ਸਿੰਘ ਹਰੀਗੜ੍ਹ, ਸਨੀ ਰੋਹਿਤ, ਮਨਚੰਦੇ ਕਪਲ, ਪਰੇਮ ਸਿੰਘ ਸਮੇਤ ਕਈ ਹੋਰ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ ਦੇ ਆਖ਼ਰੀ ਦਿਨ 49 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ- ਐੱਸ.ਡੀ.ਐੱਮ. ਮਾਰਕਨ ਅਗਲੀ ਖ਼ਬਰ ਜਥੇਦਾਰ ਪੰਜਰਥ ਵਲੋਂ ਭਰਵੀਂ ਮੀਟਿੰਗ 'ਚ ਹਲਕਾ ਮੁਖੀ ਹਰਿਆਊ ਨੂੰ ਹਮਾਇਤ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।