30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜਥੇਦਾਰ ਪੰਜਰਥ ਵਲੋਂ ਭਰਵੀਂ ਮੀਟਿੰਗ 'ਚ ਹਲਕਾ ਮੁਖੀ ਹਰਿਆਊ ਨੂੰ ਹਮਾਇਤ ਦਾ ਐਲਾਨ

ਸਮਾਣਾ ਵਿਖੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਜਥੇਦਾਰ ਅਮਰਜੀਤ ਸਿੰਘ ਪੰਜਰਥ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦੇ ਹੋਏ | ਤਸਵੀਰ : ਸਾਹਿਬ ਸਿੰਘ <br/> 05-12-2025
ਸਮਾਣਾ, 4 ਦਸੰਬਰ (ਸਾਹਿਬ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਜਥੇਦਾਰ ਅਮਰਜੀਤ ਸਿੰਘ ਪੰਜਰਥ ਵਲੋਂ ਸਮਾਣਾ ਵਿਖੇ ਆਪਣੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦੀ ਇਕ ਬੈਠਕ ਕਰਕੇ ਪਾਰਟੀ ਦੇ ਹਲਕਾ ਸਮਾਣਾ ਦੇ ਮੁਖੀ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਥੇਦਾਰ ਜਗਮੀਤ ਸਿੰਘ ਹਰਿਆਊ ਨੂੰ ਪੂਰਨ ਹਮਾਇਤ ਤੇ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਲਿਆ ਹਰ ਫ਼ੈਸਲਾ ਉਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਹੈ | ਬੈਠਕ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜਥੇਦਾਰ ਪੰਜਰਥ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਤਨ ਮਨ ਤੋਂ ਜਥੇਦਾਰ ਜਗਮੀਤ ਸਿੰਘ ਹਰਿਆਊ ਦੇ ਨਾਲ ਹਨ | ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੂਰ ਅੰਦੇਸ਼ੀ ਨਾਲ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ ਹੈ | ਉਹ ਉਸ ਦਾ ਸੁਆਗਤ ਕਰਦੇ ਹਨ | ਉਹ ਜਥੇਦਾਰ ਹਰਿਆਊ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਲਈ ਮਿਹਨਤ ਕਰਾਂਗੇ ਤੇ ਇਹ ਸੀਟ ਜਿੱਤ ਕੇ ਸ. ਬਾਦਲ ਦੀ ਝੋਲੀ ਵਿਚ ਪਾਉਣਗੇ | ਬੈਠਕ ਵਿਚ ਪ੍ਰਧਾਨ ਜਗਤਾਰ ਸਿੰਘ ਕੁਲਬੁਰਛਾਂ, ਗੁਰਸੇਵਕ ਸਿੰਘ ਨੰਬਰਦਾਰ, ਡਾ. ਗੁਰਚਰਨ ਸਿੰਘ ਬੰਮਣਾ, ਸੁਖਵਿੰਦਰ ਸਿੰਘ ਦਾਨੀਪੁਰ, ਅਜੈਬ ਸਿੰਘ ਫਹਿਤ ਮਾਜਰੀ, ਸੁਭਾਸ਼ ਪੰਜਰਥ, ਜਗਤਾਰ ਸਿੰਘ ਬੰਮਣਾ, ਜਸਕਰਨ ਸਿੰਘ ਦਾਨੀਪੁਰ, ਸੁੱਚਾ ਸਿੰਘ ਲਲੌਛੀ, ਗੁਰਬਚਨ ਸਿੰਘ ਮੌਲਵੀਵਾਲਾ, ਜਥੇਦਾਰ ਸਰਬਜੀਤ ਸਿੰਘ ਕਕਰਾਲਾ, ਅਜੈਬ ਸਿੰਘ ਮਲ੍ਹੀ ਤੇ ਪਿਆਰ ਸਿੰਘ ਚੁਪਕੀ ਆਦਿ ਅਕਾਲੀ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਹਲਕਾ ਸਨੌਰ 'ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਬੈਠਕ ਕਰਵਾਈ ਅਗਲੀ ਖ਼ਬਰ 'ਆਪ' ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ-ਵਿਧਾਇਕ ਦੇਵ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।