30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੰਚਾਇਤ ਸੰਮਤੀ ਭੁੱਨਰਹੇੜੀ ਲਈ ਨਾਮਜ਼ਦਗੀਆਂ ਦਾਖਲ ਨਾ ਹੋਣ ਕਾਰਨ ਅਕਾਲੀ ਤੇ ਕਾਂਗਰਸੀ ਉਮੀਦਵਾਰ ਹੋਏ ਉਦਾਸ

ਅਜੀਤ ਡੈਸਕ 05-12-2025
ਭੁੱਨਰਹੇੜੀ, 4 ਦਸੰਬਰ (ਧਨਵੰਤ ਸਿੰਘ)-ਪੰਚਾਇਤ ਸੰਮਤੀ ਭੁੱਨਰਹੇੜੀ ਲਈ ਨਾਮਜ਼ਦਗੀਆਂ ਭਰਨ ਆਏ ਵੱਖ-ਵੱਖ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਨੂੰ ਉਦਾਸ ਹੋ ਕੇ ਸ਼ਾਮ ਨੂੰ ਘਰ ਪਰਤਣਾ ਪਿਆ | ਨਾਮਜ਼ਦਗੀਆਂ ਭਰਨ 'ਚ ਆ ਰਹੀਆਂ ਮੁਸ਼ਕਲਾਂ ਕਾਰਨ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਹੁੰਦੀ ਰਹੀ | ਇਸੇ ਕਾਰਨ ਵੱਖ-ਵੱਖ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵੀ ਦਾਖਲ ਨਹੀਂ ਕਰਵਾ ਸਕੇ | ਦੁਪਹਿਰ ਤੋਂ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਤੇ ਸ਼ਾਮ ਤੱਕ ਮਾਹੌਲ ਤਣਾਅਪੂਰਨ ਬਣਿਆ ਰਿਹਾ | ਉਮੀਦਵਾਰ ਨਾਮਜ਼ਦਗੀ ਫਾਈਲ ਜਮਾਂ ਕਰਵਾਉਣ ਲਈ ਦਫ਼ਤਰ ਮਾਰਕੀਟ ਕਮੇਟੀ ਦੁੱਧਨਸਾਧਾਂ ਵਾਰੀ ਦੀ ਉਡੀਕ ਕਰਦੇ ਰਹੇ ਪਰ ਉਮੀਦਵਾਰਾਂ ਨੂੰ ਦਫ਼ਤਰ ਨੇੜੇ ਬਾਹਰ ਬੈਠਣ ਲਈ ਆਖਿਆ ਗਿਆ | ਅੰਦਰ ਜਾਣ ਲਈ ਉਡੀਕ ਕਰਨ ਵਾਸਤੇ ਆਖਦੇ ਰਹੇ ਤੇ ਅਖੀਰ ਸਮਾਂ ਖ਼ਤਮ ਹੋ ਗਿਆ, ਜਿਸ ਕਾਰਨ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਵਾਂਝੇ ਰਹਿ ਗਏ | ਕਾਂਗਰਸ ਤੇ ਅਕਾਲੀ ਆਗੂਆਂ ਪੁਲਿਸ ਪ੍ਰਸ਼ਾਸਨ ਨਾਲ ਬਹਿਸ ਵੀ ਕਰਦੇ ਰਹੇ | ਕਾਂਗਰਸ ਪਾਰਟੀ ਵਲੋਂ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਤੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਉਮੀਦਵਾਰਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਦਾ ਵਿਰੋਧ ਕਰ ਰਹੇ ਸਨ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਹੁੰਦੀ ਰਹੀ | ਹੈਰੀਮਾਨ ਨੇ ਇਸ ਨੂੰ ਲੋਕਤੰਤਰ ਦਾ ਘਾਣ ਆਖਿਆ |
ਪਿਛਲੀ ਖ਼ਬਰ ਬਲਾਕ ਸੰਮਤੀ ਭੁਨਰਹੇੜੀ ਦੇ 19 ਜ਼ੋਨਾਂ 'ਚੋਂ 35 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖਲ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਸਮਾਣਾ ਨੇ 10 ਸਕੂਲੀ ਬੱਸਾਂ ਦੇ ਬੇ-ਨਿਯਮੀਆਂ ਕਾਰਨ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।