02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਤਾ ਜੋਗਿੰਦਰੋ ਦੇਵੀ ਦੀ ਦੇਹ ਮੈਡੀਕਲ ਖੋਜਾਂ ਲਈ ਪਰਿਵਾਰ ਨੇ ਕੀਤੀ ਰਵਾਨਾ

ਮਿ੍ਤਕ ਸਰੀਰ ਮੈਡੀਕਲ ਖੋਜਾਂ ਲਈ ਭੇਜੇ ਜਾਣ ਸਮੇਂ ਮਾਤਾ ਜੋਗਿੰਦਰੋ ਦੇਵੀ ਦੀਆਂ ਧੀਆਂ ਅਤੇ ਨੂੰ ਹਾਂ ਅਰਥੀ ਨੂੰ ਮੋਢਾ ਦੇ ਕੇ ਲਿਆਉਂਦੀਆਂ ਹੋਈਆਂ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 24-09-2025
ਪਾਤੜਾਂ, 23 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਡੇਰਾ ਸਿਰਸਾ ਦੀ ਪ੍ਰੇਰਨਾ ਸਦਕਾ ਬਲਾਕ ਪਾਤੜਾਂ ਦੇ ਪਿੰਡ ਖਾਨੇਵਾਲ ਦੀ ਵਸਨੀਕ ਮਾਤਾ ਜੋਗਿੰਦਰੋ ਦੇਵੀ ਇੰਸਾਂ ਦਾ ਸਰੀਰ ਸ੍ਰੀ ਗੁਰੂ ਰਾਮ ਰਾਏ ਮੈਡੀਕਲ ਕਾਲਜ ਦੇਹਰਾਦੂਨ ਉੱਤਰਾਖੰਡ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ | ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮਾਤਾ ਜੋਗਿੰਦਰੋ ਦੇਵੀ ਨੇ ਡੇਰਾ ਸਿਰਸਾ ਦੀਆਂ ਸਿੱਖਿਆਵਾਂ 'ਤੇ ਚੱਲਦੇ ਹੋਏ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਅਤੇ ਉਨ੍ਹਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਆਪਣੀ ਸਹਿਮਤੀ ਨਾਲ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ | ਇਸ ਮੌਕੇ ਮਾਤਾ ਜੋਗਿੰਦਰੋ ਦੇਵੀ ਇੰਸਾਂ ਦੀਆਂ ਧੀਆਂ ਅਤੇ ਨੂੰ ਹਾਂ ਵਲੋਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਗਈ | ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ, ਬਲਾਕ ਪਾਤੜਾਂ ਅਤੇ ਬਲਾਕ ਸ਼ੁਤਰਾਣਾ ਦੀ ਸੰਗਤ ਨੇ ਮਿ੍ਤਕਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਰਾਹੀਂ ਪਿੰਡ ਵਿਚ ਕਾਫ਼ਲੇ ਦੇ ਰੂਪ ਵਿਚ ਚੱਕਰ ਲਗਾਇਆ ਗਿਆ | ਮਿ੍ਤਕਦੇਹ ਨੂੰ ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਬੱਲੀ ਵਲੋਂ ਹਰੀ ਝੰਡੀ ਦਿਖਾ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ | ਮਿ੍ਤਕਦੇਹ ਦੀ ਅੰਤਿਮ ਰਵਾਨਗੀ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਜਗਤਾਰ ਇੰਸਾਂ, ਨਿਰਭੈ ਇੰਸਾਂ, ਸੁੱਖਾ ਇੰਸਾਂ, ਭੈਣ ਗੁਰਜੀਤ ਇੰਸਾਂ ਅਤੇ ਭੈਣ ਕੋਮਲ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਗਰਭਵਤੀ ਔਰਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ ਬਾਹਰ ਲਗਾਇਆ ਧਰਨਾ ਅਗਲੀ ਖ਼ਬਰ ਮਿਸ਼ਨ ਸਮਰੱਥ ਤਹਿਤ ਐਲੀਮੈਂਟਰੀ ਸਕੂਲ ਕਾਠਮੱਠੀ ਦਾ ਬਿਹਤਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।