02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗਰਭਵਤੀ ਔਰਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ ਬਾਹਰ ਲਗਾਇਆ ਧਰਨਾ

ਪਟਿਆਲਾ ਦੇ ਨਿੱਜੀ ਹਸਪਤਾਲ ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਅਤੇ ਮਿ੍ਤਕਾਂ ਕਿੰਦੋ ਦੇਵੀ ਦੀ ਪੁਰਾਣੀ ਤਸਵੀਰ | ਤਸਵੀਰ : ਵਰੁਣ ਸੈਣੀ <br/> 24-09-2025
ਪਟਿਆਲਾ, 23 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੇ 21 ਨੰਬਰ ਫਾਟਕ ਦੇ ਨਜ਼ਦੀਕ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖਿਲ ਗਰਭਵਤੀ ਔਰਤ ਕਿੰਦੋ ਦੇਵੀ ਵਲੋਂ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਹੋਈ ਮੌਤ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਪ੍ਰਬੰਧਕਾਂ 'ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਮਿ੍ਤਕਾਂ ਦੇ ਪਰਿਵਾਰਕ ਮੈਂਬਰ ਤੇ ਉਸ ਦੇ ਪਤੀ ਬਿੱਟੂ ਨੇ ਦੋਸ਼ ਲਗਾਇਆ ਕਿ ਡਾਕਟਰਾਂ ਨੇ ਇਲਾਜ ਦੌਰਾਨ ਅਣਗਹਿਲੀ ਵਰਤਦਿਆਂ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਉਹ ਮਰੀਜ਼ ਨੂੰ ਲੈ ਕੇ ਇੱਧਰ-ਉੱਧਰ ਖੱਜਲ-ਖੁਆਰ ਹੁੰਦੇ ਰਹੇ ਅਤੇ ਵਾਪਸ ਜਦੋਂ ਹਸਪਤਾਲ ਇਲਾਜ ਸ਼ੁਰੂ ਕਰਵਾਇਆ ਤਾਂ ਡਾਕਟਰਾਂ ਨੇ ਲਾਪਰਵਾਹੀ ਵਿਖਾਈ ਜਿਸ ਕਰਕੇ ਗਰਭਵਤੀ ਮਹਿਲਾ ਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਡਾਕਟਰਾਂ ਵਲੋਂ ਪਰਿਵਾਰਕ ਮੈਂਬਰਾਂ ਤੋਂ ਪੁੱਛੇ ਤੋਂ ਬਿਨਾਂ ਹੀ ਔਰਤ ਦਾ ਅਪਰੇਸ਼ਨ ਕਰ ਦਿੱਤਾ ਅਤੇ ਜਿਸ ਦੌਰਾਨ ਉਨ੍ਹਾਂ ਦੀ ਲੜਕੀ ਦੀ ਮੌਤ ਹੋਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਮਿ੍ਤਕ ਔਰਤ ਦਾ ਇਲਾਜ ਪਹਿਲਾਂ ਕਿਸੇ ਹੋਰ ਹਸਪਤਾਲ 'ਚ ਚਲ ਰਿਹਾ ਸੀ ਜਿੱਥੇ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ 'ਤੇ ਉਕਤ ਔਰਤ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ | ਡਾਕਟਰਾਂ ਨੇ ਪਰਿਵਾਰ 'ਤੇ ਹੀ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ ਕਿ ਲੜਕੀ ਦਾ ਬਲੱਡ ਪ੍ਰੈਸ਼ਰ ਵਧਣ ਕਾਰਨ ਉਸ ਦੇ ਗੁਰਦਿਆਂ 'ਤੇ ਅਸਰ ਪੈਣ ਕਾਰਨ ਹਾਲਤ ਜ਼ਿਆਦਾ ਖ਼ਰਾਬ ਹੋ ਗਈ, ਜਿਸ ਸੰਬੰਧੀ ਮਿ੍ਤਕਾਂ ਦੇ ਪਤੀ ਬਿੱਟੂ ਨੂੰ ਪੂਰੀ ਜਾਣਕਾਰੀ ਦਿੱਤੀ ਗਈ | ਫਿਰ ਵੀ ਮਰੀਜ਼ ਨੂੰ ਸਹੀ ਸਮੇਂ 'ਤੇ ਇਲਾਜ ਸ਼ੁਰੂ ਕਰਵਾਉਣ ਲਈ ਡਾਕਟਰਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਦੇ ਕਹਿਣ 'ਤੇ ਮਰੀਜ਼ ਨੂੰ 15 ਸਤੰਬਰ ਨੂੰ ਹਸਪਤਾਲ ਤੋਂ ਛੁੱਟੀ ਲੈ ਚਲੇ ਗਏ ਸਨ ਅਤੇ ਕਿਸੇ ਹੋਰ ਹਸਪਤਾਲ 'ਚ ਇਲਾਜ ਕਰਵਾਉਣਾ ਸ਼ੁਰੂ ਕਰਵਾ ਲਿਆ ਜਿੱਥੇ ਉਸ ਲੜਕੀ ਦੀ ਮੌਤ ਹੋ ਗਈ ਪਰ ਅੱਜ ਪਰਿਵਾਰਕ ਮੈਂਬਰਾਂ ਵਲੋਂ ਸਾਡੇ ਹਸਪਤਾਲ ਦੇ ਬਾਹਰ ਧਰਨਾ ਲਗਾ ਲਿਆ ਜੋ ਬੇਬੁਨਿਆਦ ਹੈ |
ਪਿਛਲੀ ਖ਼ਬਰ ਗੁਰੂਕੁਲ ਗਲੋਬਲ ਕਰਿਐਂਜ਼ਾ ਸਕੂਲ 'ਚ ਮਨਾਇਆ ਵਿਸ਼ਵ ਪੰਜਾਬੀ ਦਿਵਸ ਅਗਲੀ ਖ਼ਬਰ ਮਾਤਾ ਜੋਗਿੰਦਰੋ ਦੇਵੀ ਦੀ ਦੇਹ ਮੈਡੀਕਲ ਖੋਜਾਂ ਲਈ ਪਰਿਵਾਰ ਨੇ ਕੀਤੀ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।