02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਿਸ਼ਨ ਸਮਰੱਥ ਤਹਿਤ ਐਲੀਮੈਂਟਰੀ ਸਕੂਲ ਕਾਠਮੱਠੀ ਦਾ ਬਿਹਤਰ ਪ੍ਰਦਰਸ਼ਨ <br/>

ਐਲੀਮੈਂਟਰੀ ਸਕੂਲ ਕਾਠਮੱਠੀ ਦੇ ਅਧਿਆਪਕ ਅਮਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਜਸਵਿੰਦਰ ਸਿੰਘ ਬੀ. ਪੀ. ਈ. ਓ. ਨਾਲ ਸਮੂਹ ਸੈਂਟਰ ਹੈੱਡ ਟੀਚਰਜ਼ | ਅਜੀਤ ਤਸਵੀਰ <br/> 24-09-2025
ਭਾਦਸੋਂ, 23 ਸਤੰਬਰ (ਪ੍ਰਦੀਪ ਦੰਦਰਾਲਾ)-ਮਿਸ਼ਨ ਸਮਰੱਥ 3.0 ਤਹਿਤ ਸਿੱਖਿਆ ਵਿਭਾਗ ਵਲੋਂ ਦਿੱਤਾ ਵਿਸ਼ਾ ਵਾਰ ਟੀਚਾ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਸੈੱਲਫ਼ ਨੌਮੀਨੇਸ਼ਨ ਕਰਨ ਲਈ ਕਿਹਾ ਗਿਆ ਸੀ | ਇਸ ਟੀਚੇ ਲਈ ਕਲਸਟਰ ਰੌਂਗਲਾ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਕਾਠਮੱਠੀ ਦੇ ਵਿਦਿਆਰਥੀਆਂ ਨੇ ਪੰਜਾਬੀ ਤੇ ਗਣਿਤ ਵਿਸ਼ੇ ਵਿਚ ਮਿਥਿਆ ਟੀਚਾ ਪ੍ਰਾਪਤ ਕੀਤਾ | ਇਸ ਸ਼ਲਾਘਾਯੋਗ ਕਾਰਜ ਲਈ ਸਕੂਲ ਅਧਿਆਪਕ ਅਮਰਜੀਤ ਸਿੰਘ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬਲਾਕ ਦੇ ਅਧਿਆਪਕਾਂ ਨੇ ਹਮੇਸ਼ਾ ਹੀ ਆਪਣੀ ਮਿਹਨਤ ਨਾਲ ਹਰੇਕ ਈਵੈਂਟ 'ਚ ਬਲਾਕ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਅਮਰਜੀਤ ਸਿੰਘ ਦੰਦਰਾਲਾ ਸੀ. ਐੱਚ. ਟੀਜ., ਹਰਵਿੰਦਰ ਸਿੰਘ ਸੀ. ਐੱਚ. ਟੀ. ਤੇ ਵੱਖ-ਵੱਖ ਸਕੂਲਾਂ ਦੇ ਮੁਖੀ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਜੋਗਿੰਦਰੋ ਦੇਵੀ ਦੀ ਦੇਹ ਮੈਡੀਕਲ ਖੋਜਾਂ ਲਈ ਪਰਿਵਾਰ ਨੇ ਕੀਤੀ ਰਵਾਨਾ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਮਸਲੇ ਹੱਲ ਨਾ ਕਰਨ ਦੇ ਵਿਰੋਧ 'ਚ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।