ਸਠਿਆਲਾ, 9 ਦਸੰਬਰ (ਜਗੀਰ ਸਿੰਘ ਸਫਰੀ)-'ਆਮ ਆਦਮੀ ਪਾਰਟੀ' ਦੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਸਠਿਆਲਾ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਪਤਨੀ ਦਲਬੀਰ ਸਿੰਘ ਦੇ ਹੱਕ ਵਿਚ ਸੁਸਾਇਟੀ ਪ੍ਰਧਾਨ ਜਥੇ: ਗੁਰਮੁਖ ਸਿੰਘ ਡਾਂਗਾ, ਸਾਬੀ ਨਮਾਜ਼ੀ, ਪ੍ਰਧਾਨ ਗੁਰਵਿੰਦਰ ਸਿੰਘ ਗਿੰਦਰ, ਮੈਂਬਰ ਜਸਬੀਰ ਸਿੰਘ ਸੋਢੀ, ਲਖਵਿੰਦਰ ਸਿੰਘ ਪਟਵਾਰੀ, ਡਾ. ਗੁਰਵਿੰਦਰ ਸਿੰਘ ਲਾਡੀ, ਠੇਕੇਦਾਰ ਕਰਮ ਸਿੰਘ ਵਲੋਂ ਭਰਵਾਂ ਇਕੱਠ ਕਰਕੇ ਚੋਣ ਪ੍ਰਚਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਹੱਕ 'ਚ ਜ਼ੋਨ ਸਠਿਆਲਾ ਅਤੇ ਨਾਨਕਸਰ ਨਗਰ ਸਠਿਆਲਾ ਦੇ ਵੋਟਰਾਂ ਨੂੰ 14 ਦਸੰਬਰ ਦਿਨ ਐਤਵਾਰ ਨੂੰ ਚੋਣ ਨਿਸ਼ਾਨ ਝਾੜੂ 'ਤੇ ਮੋਹਰ ਲਗਾ ਕੇ ਕਾਮਯਾਬ ਕਰਨ ਅਪੀਲ ਕੀਤੀ ਗਈ ਹੈ | ਇਸ ਮੌਕੇ ਰੇਸ਼ਮ ਸਿੰਘ ਹੈਪੀ, ਜਰਨੈਲ ਸਿੰਘ ਡਾਂਗਾ, ਨਿਰਮਲ ਸਿੰਘ, ਪਰਮਜੀਤ ਸਿੰਘ ਖੀਵਾ, ਬਾਬਾ ਮੇਜਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਬਲਜੀਤ ਸਿੰਘ ਫੌਜੀ, ਅਜੈਬ ਸਿੰਘ, ਜਗੀਰ ਸਿੰਘ ਮੱਲ੍ਹੀ, ਬਾਬਾ ਗੁਲਜ਼ਾਰ ਸਿੰਘ, ਬਲਦੇਵ ਸਿੰਘ ਫੌਜੀ, ਆਦਿ ਵਲੋਂ ਘਰ- ਘਰ ਜਾ ਕੇ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਹੱਕ ਵਿਚ ਵੋਟ ਮੰਗੀ |
'ਆਪ' ਉਮੀਦਵਾਰ ਬੀਬੀ ਪਰਮਜੀਤ ਕੌਰ ਬੱਲ ਨੂੰ ਮਿਲਿਆ ਭਰਵਾਂ ਹੁੰਗਾਰਾ
ਅਜੀਤ ਡੈਸਕ
10-12-2025