ਚੱਬਾ, 9 ਦਸੰਬਰ (ਜੱਸਾ ਅਨਜਾਣ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਵਲੋਂ ਜ਼ਿਲ੍ਹਾ ਪ੍ਰੀਸ਼ਦ ਖੁਰਮਣੀਆਂ ਜ਼ੋਨ 23 ਦੇ ਉਮੀਦਵਾਰ ਲਛਮਣ ਸਿੰਘ ਥਿੰਦ ਤੇ ਸੰਮਤੀ ਮੈਂਬਰਾਂ ਦੇ ਹੱਕ 'ਚ ਜ਼ੋਨ ਦੇ ਪਿੰਡ ਇੱਬਣ ਕਲਾਂ ਵਿਖੇ ਉਮੀਦਵਾਰ ਦੇ ਗ੍ਰਹਿ ਵਿਖੇ ਇਕ ਚੋਣ ਰੈਲੀ ਕੀਤੀ ਗਈ, ਜਿਸ 'ਚ ਰਣੀਕੇ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸਾਲ ਸਮਾਂ ਹੋਣ 'ਤੇ ਕਿਸੇ ਵੀ ਪਿੰਡ ਕੋਈ ਵਿਕਾਸ ਕਾਰਜਾਂ ਵਾਲੀ ਗੱਲ ਨਹੀਂ ਹੋਈ | ਲੋਕ ਬਦਲਾਅ ਵਾਲੀ ਸਰਕਾਰ ਤੋਂ ਮੁੱਖ ਮੋੜ ਚੁੱਕੇ ਹਨ ਤੇ ਸਵ. ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੋਏ ਵਿਕਾਸ ਕਾਰਜਾਂ ਅਤੇ ਲੋਕ ਸਹੂਲਤਾਂ ਨੂੰ ਚੇਤੇ ਕਰਕੇ ਮੁੜ ਆਪਣੀ ਮਾਂ ਪਾਰਟੀ ਨਾਲ ਆ ਰਹੇ ਹਨ | ਉਨ੍ਹਾਂ ਨੇ ਵੋਟਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਤੇ ਸੰਮਤੀ ਉਮੀਦਵਾਰਾਂ ਦੇ ਹੱਕ ਵਿਚ 14 ਤਰੀਕ ਨੂੰ ਤੱਕੜੀ ਦੇ ਚੋਣ ਨਿਸ਼ਾਨ 'ਤੇ ਫੱਤਵਾ ਦੇ ਕੇ ਮੁੜ ਅਕਾਲੀ ਦਲ ਦਾ ਮੁੱਢ ਬੰਨਿ੍ਹਆ ਜਾਵੇ | ਇਸ ਦੌਰਾਨ ਮਗਵਿੰਦਰ ਸਿੰਘ ਖਾਪੜਖੇੜੀ, ਚੇਅਰਮੈਨ ਹਰਜੀਤ ਸਿੰਘ ਬਹੋੜੂ, ਸਰਪੰਚ ਸੁਖਦੇਵ ਸਿੰਘ ਇੱਬਣ, ਬਾਬਾ ਅਮਰੀਕ ਸਿੰਘ, ਪ੍ਰਧਾਨ ਕਸ਼ਮੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਰਪੰਚ ਕਾਬਲ ਸਿੰਘ, ਬਲਵਿੰਦਰ ਸਿੰਘ ਸਰਕਲ ਪ੍ਰਧਾਨ, ਗੁਰਬਖਸ਼ ਸਿੰਘ ਸੇਖੋਂ, ਅਮਨਦੀਪ ਸਿੰਘ ਸਾਬਕਾ ਸਰਪੰਚ ਕੋਟਲੀ, ਲਾਭ ਸਿੰਘ ਸਾਬਕਾ ਸਰਪੰਚ ਰਾਮਪੁਰਾ, ਲਵਪ੍ਰੀਤ ਸਿੰਘ, ਰਾਜਪਾਲ ਸਿੰਘ, ਗੁਰਿੰਦਰ ਸਿੰਘ ਬੰਬ, ਪਰਮਜੀਤ ਕੌਰ ਮੰਡਿਆਲਾ, ਨਵਦੀਪ ਕੌਰ ਬਾਸਰਕੇ, ਸੁਰਿੰਦਰ ਸਿੰਘ ਸਾਬਕਾ ਸਰਪੰਚ ਬਾਸਰਕੇ, ਹੀਰਾ ਸਿੰਘ ਸਾਬਕਾ ਸਰਪੰਚ ਬਾਸਰਕੇ ਗਿੱਲਾਂ, ਪ੍ਰੇਮ ਸਿੰਘ ਸਾਬਕਾ ਸਰਪੰਚ ਤਾਜ਼ੇਚੱਕ, ਜਸਵਿੰਦਰ ਸਿੰਘ ਪੰਚ, ਸਕੱਤਰ ਸਿੰਘ ਪੰਚ ਤੇ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ |
ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦੇ ਹੱਕ 'ਚ ਚੋਣ ਰੈਲੀ
ਅਜੀਤ ਡੈਸਕ
10-12-2025