ਅਟਾਰੀ ਸਰਹੱਦ, 9 ਦਸੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਵਿਧਾਨ ਸਭਾ ਹਲਕਾ ਅਟਾਰੀ ਅੰਦਰ ਵੱਖ-ਵੱਖ ਪਿੰਡਾਂ 'ਚ ਖੜੇ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਜਥੇ. ਗੁਲਜਾਰ ਸਿੰਘ ਰਣੀਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜ ਖੇੜੀ ਨੇ ਸਰਹੱਦੀ ਪਿੰਡ ਕੱਚੇ ਧਨੋਏ, ਪੱਕੇ ਧਨੋਏ, ਮੋਦੇ, ਅਟੱਲਗੜ, ਡੰਡੇ ਰਤਨ ਖੁਰਦ, ਰਤਨ ਕਲਾਂ ਆਦਿ ਪਿੰਡਾਂ 'ਚ ਨੇ ਸੰਬੋਧਨ ਕਰਦਿਆਂ ਸਾਂਝੇ ਤੌਰ 'ਤੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਜੋ ਕਿ ਝੂਠ ਫਰੇਬ ਤੇ ਲੋਕਾਂ ਨਾਲ ਹੇਰਾਫੇਰੀ ਕਰਕੇ ਆਈ ਹੈ, ਸਰਕਾਰ ਨੂੰ ਚਲਦਾ ਕਰਨ ਲਈ ਪੰਜਾਬ ਵਾਸੀ ਉਤਾਵਲੇ ਹੋਏ ਬੈਠੇ ਹਨ ਤੇ ਜਲਦੀ ਬਦਲਾਅ ਦੇ ਮੂਡ 'ਚ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਗਰੀਬ, ਅਮੀਰ ਤੇ ਹਰੇਕ ਧਰਮ ਦੇ ਲੋਕ ਇਸ ਆਪ ਪਾਰਟੀ ਤੋਂ ਸਤਾਏ ਹੋਏ ਹਨ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਅੱਗੇ ਵਧਾ ਸਕਦੀ ਹੈ, ਇਸ ਲਈ ਅਕਾਲੀ ਦਲ ਦੀ ਸਰਕਾਰ ਨੂੰ ਲਿਆਉਣ ਲਈ ਉਤਾਵਲੇ ਹੋਏ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਅੱਗੇ ਆ ਰਹੇ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਟਾਰੀ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਖੜੇ ਉਮੀਦਵਾਰਾਂ ਨੂੰ ਜਥੇ. ਗੁਰਜਾਰ ਸਿੰਘ ਰਣੀਕੇ ਤੇ ਜਥੇ: ਮਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਦੇ ਸਿਆਸੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵਲੋਂ ਸਾਂਝੇ ਤੌਰ 'ਤੇ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇ. ਰਣੀਕੇ ਨਾਲ ਬਲਾਕ ਸੰਮਤੀ ਉਮੀਦਵਾਰ ਬੀਬੀ ਨਵਜੋਤ ਕੌਰ ਮੋਦੇ, ਨੰਬਰਦਾਰ ਜਸਪਾਲ ਸਿੰਘ ਨੇਸ਼ਟਾ, ਦਲਜੀਤ ਸਿੰਘ ਮੋਦੇ, ਬਲਦੇਵ ਸਿੰਘ, ਨੰਬਰਦਾਰ ਇਕਬਾਲ ਸਿੰਘ, ਜਸਬੀਰ ਸਿੰਘ ਨੰਬਰਦਾਰ, ਸਰਬਜੀਤ ਸਿੰਘ, ਪ੍ਰਤਾਪ ਸਿੰਘ, ਜਗਤਾਰ ਸਿੰਘ, ਕੈਪਟਨ ਨਿਰਵੈਲ ਸਿੰਘ, ਕੁਲਜੀਤ ਸਿੰਘ ਗੋਲਡੀ ਅਟਾਰੀ, ਮੈਨੇਜਰ ਹਰਜੀਤ ਸਿੰਘ ਤੇ ਰਸ਼ਪਾਲ ਸਿੰਘ ਹਾਜ਼ਰ ਸਨ |
ਅਕਾਲੀ ਦਲ ਦੇ ਉਮੀਦਵਾਰ ਹਲਕਾ ਅਟਾਰੀ ਅੰਦਰ ਜਿੱਤ ਹਾਸਿਲ ਕਰਨਗੇ-ਜਥੇ: ਰਣੀਕੇ
ਅਜੀਤ ਡੈਸਕ
10-12-2025