ਮੋਰਿੰਡਾ, 4 ਦਸੰਬਰ (ਪਿ੍ਤਪਾਲ ਸਿੰਘ)-ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਪੰਜਾਬ ਦੀ ਸਟੇਟ ਕਮੇਟੀ ਦੇ ਫ਼ੈਸਲੇ ਅਨੁਸਾਰ ਸਰਕਲ ਰੂਪਨਗਰ ਦੀ ਚੋਣ ਸੂਬਾ ਪ੍ਰਧਾਨ ਇੰਜੀਨੀਅਰ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਇੰਜ. ਮਨਜੀਤ ਵਰਮਾ ਨੇ ਦੱਸਿਆ ਕਿ ਇਸ ਚੋਣ ਇਜਲਾਸ ਵਿਚ ਸਿਟੀ ਮੋਰਿੰਡਾ, ਸਬ ਅਰਬਨ ਮੋਰਿੰਡਾ, ਕੁਰਾਲੀ, ਰੂਪਨਗਰ, ਮਾਜਰਾ, ਬੇਲਾ, ਖਮਾਣੋਂ ਤੇ ਸੁਖਰਾਮਪੁਰ ਸਬ ਡਿਵੀਜ਼ਨਾਂ ਦੇ ਜੂਨੀਅਰ ਇੰਜੀਨੀਅਰਾਂ ਵਲੋਂ ਚਰਚਾ ਅਤੇ ਚੋਣ ਪ੍ਰਕਿਰਿਆ 'ਚ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ ਗਈ | ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਇੰਜੀ. ਪਾਰੁਲ ਪਰਮਾਰ (ਜੇ. ਈ.) ਨੂੰ ਪ੍ਰਧਾਨ, ਇੰਜ ਦਿਲਵਾਰ ਸਿੰਘ ਮੀਤ ਪ੍ਰਧਾਨ, ਇੰਜੀ. ਸੋਮਪ੍ਰੀਤ ਸਿੰਘ (ਜੇ. ਈ.) ਸਕੱਤਰ, ਇੰਜੀ. ਰੁਚੀਕਾ ਗਰਗ (ਏ. ਏ. ਈ.) ਨੂੰ ਕੈਸ਼ੀਅਰ, ਇੰਜੀ. ਮਨਜੀਤ ਵਰਮਾ (ਜੇ. ਈ.) ਨੂੰ ਪ੍ਰੈੱਸ ਸਕੱਤਰ, ਇੰਜ ਇਕਬਾਲ ਸਿੰਘ ਜੁਆਇੰਟ ਸਕੱਤਰ, ਇੰਜੀ. ਗੁਰਪ੍ਰੀਤ ਸਿੰਘ (ਏ. ਏ. ਈ.) ਨੂੰ ਸਲਾਹਕਾਰ ਚੁਣਿਆ ਗਿਆ |