02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪਿੰਡ ਰਤਨਗੜ੍ਹ ਦੇ ਕਬੱਡੀ ਕੱਪ 'ਚ ਇਕ ਪਿੰਡ ਓਪਨ 'ਚ ਦਾਤਾਲ ਦੀ ਟੀਮ ਰਹੀ ਜੇਤੂ

ਅਜੀਤ ਡੈਸਕ 05-12-2025
ਮੋਰਿੰਡਾ, 4 ਦਸੰਬਰ (ਤਰਲੋਚਨ ਸਿੰਘ ਕੰਗ)-ਪਿੰਡ ਰਤਨਗੜ੍ਹ ਵਿਖੇ ਦਸਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਵਾਸੀਆਂ ਤੇ ਐੱਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਕੱਪ ਕਰਵਾਇਆ | ਇਸ ਸੰਬੰਧੀ ਕਲੱਬ ਪ੍ਰਧਾਨ ਸੋਨੀ ਖੱਟੜਾ ਤੇ ਸਰਪੰਚ ਸੁਖਚੈਨ ਸਿੰਘ ਸੁੱਖਾ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਕਬੱਡੀ ਦੇ ਇਕ ਪਿੰਡ ਓਪਨ 'ਚ 48 ਟੀਮਾਂ ਨੇ ਭਾਗ ਲਿਆ | ਜਿਸ ਦੇ ਫਾਈਨਲ ਮੁਕਾਬਲੇ 'ਚ ਦਾਤਾਲ ਦੀ ਟੀਮ ਨੇ ਘਲੋਟੀ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਘਲੋਟੀ ਨੂੰ 51 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਕਬੱਡੀ ਦੇ 32 ਕਿੱਲੋ ਵਰਗ ਵਿਚ ਸਾਹਨੇਵਾਲ ਨੇ ਪਹਿਲਾ ਤੇ ਬੋਹਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ | 47 ਕਿੱਲੋ ਵਰਗ ਵਿਚ ਪਿੰਡ ਭੂੰਦੜ ਨੇ ਪਹਿਲਾ ਤੇ ਖਾਨਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ | 57 ਕਿੱਲੋ ਵਰਗ 'ਚ ਪਿੰਡ ਬੁਰਜ ਹਰੀ ਸਿੰਘ ਨੇ ਪਹਿਲਾ ਤੇ ਗੁਣਾਚੌਰ ਨੇ ਦੂਜਾ ਸਥਾਨ ਹਾਸਿਲ ਕੀਤਾ | ਕਬੱਡੀ ਦੇ 65 ਕਿੱਲੋ ਵਰਗ 'ਚ ਕਡਿਆਣਾ ਨੇ ਪਹਿਲਾ ਤੇ ਬੁਆਣੀ ਨੇ ਦੂਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਕਬੱਡੀ ਪੁਆਧ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਹੋਏ, ਜਿਸ ਦਾ ਫਾਈਨਲ ਮੁਕਾਬਲਾ ਬਿਜਣਪੁਰ ਮੁਹਾਲੀ ਤੇ ਖੁੱਡਾ ਅਲੀਸ਼ੇਰ ਦਰਮਿਆਨ ਹੋਇਆ | ਉਨ੍ਹਾਂ ਦੱਸਿਆ ਕਿ ਕਬੱਡੀ ਦੇ 40 ਸਾਲਾ ਵਰਗ ਵਿਚ ਰੋਪੜ ਤੇ ਮੋਗਾ ਵਿਚਾਲੇ ਸ਼ੋਅ ਮੈਚ ਵੀ ਕਰਵਾਇਆ | ਉਨ੍ਹਾਂ ਦੱਸਿਆ ਕਿ ਬੈੱਸਟ ਰੇਡਰ ਕਾਲਾ ਠਾਕਰਗੜੀਆ ਅਤੇ ਬੈਸਟ ਜਾਫੀ ਜੰਜੂਆਂ ਰੱਤਾ ਥੇਹ ਤੇ ਸੁੱਖਾ ਘਲੋਟੀ ਨੂੰ 21-21 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ | ਕਬੱਡੀ ਮੁਕਾਬਲਿਆਂ 'ਚ ਗੁਰਮੁੱਖ ਢੱਡੇਮਾਜਰਾ, ਕੁਲਵੀਰ ਸਮਰੌਲੀ, ਰਾਜੇਸ਼ ਧੀਮਾਨ, ਅਮਰੀਕ ਘੁਮਾਣਾ, ਜੀਤ ਕਕਰਾਲੀ ਨੇ ਕੁਮੈਂਟੇਟਰ ਦੀ ਭੂਮਿਕਾ ਨਿਭਾਈ | ਇਸ ਮੌਕੇ ਬੰਤ ਸਿੰਘ ਕਲਾਰਾਂ, ਰਣਜੋਧ ਸਿੰਘ ਖੱਟੜਾ, ਗੁਰਵਿੰਦਰ ਸਿੰਘ ਕਕਰਾਲੀ, ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਜੀਵਨ ਸਿੰਘ ਸਾਬਕਾ ਸਰਪੰਚ, ਨੰਬਰਦਾਰ ਗੁਰਿੰਦਰ ਸਿੰਘ, ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ, ਸੰਦੀਪ ਖੱਟੜਾ, ਮਨੀ ਖੱਟੜਾ, ਗੁਰਤੇਜ ਸਿੰਘ, ਗਗਨ ਖੱਟੜਾ, ਨਵੀ ਗਿੱਲ, ਹਰਜੋਤ ਢੰਗਰਾਲੀ, ਜੁਗਰਾਜ ਸਿੰਘ, ਮਨਦੀਪ ਸਿੰਘ ਬਾਜਵਾ, ਇੰਦਰਜੀਤ
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ 'ਚ ਗੁਰਵਿੰਦਰ ਸਿੰਘ ਕਕਰਾਲੀ ਦਾ ਕਾਫ਼ਲਾ ਰਵਾਨਾ ਅਗਲੀ ਖ਼ਬਰ ਪੀ. ਐੱਮ. ਸ੍ਰੀ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ ਨੇਵੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।