ਚੰਡੀਗੜ੍ਹ, 3 ਦਸੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਨਹਿਰੂ ਹਸਪਤਾਲ ਦੇ ਲੈਕਚਰ ਥੀਏਟਰ ਕੰਪਲੈਕਸ-1 ਵਿਖੇ ਨੈਸ਼ਨਲ ਰੀਹੈਬਲੀਟੇਸ਼ਨ ਇੰਸਟੀਚਿਊਟ ਦੇ ਸਹਿਯੋਗ ਨਾਲ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ | ਜਿਸ ਦਾ ਉਦੇਸ ਸੁਣਨ ਸ਼ਕਤੀ ਦੇ ਪੁਨਰਵਾਸ ਅਤੇ ਵੱਖਰੇ ਤੌਰ 'ਤੇ ਅਪਾਹਜ ਭਾਈਚਾਰੇ ਲਈ ਸਹਾਇਤਾ ਕਰਨਾ ਸਬੰਧੀ ਸੀ | ਇਸ ਸਮਾਗਮ ਵਿਚ ਪ੍ਰੋ. ਜੈਨਮਤੀ ਬਖਸ਼ੀ (ਐੱਚ.ਓ.ਡੀ ਓਟੋਲੈਰਿੰਗੋਲੋਜੀ ਅਤੇ ਹੈੱਡ ਐਂਡ ਨੇਕ ਸਰਜਰੀ), ਮੁੱਖ ਮਹਿਮਾਨ ਪ੍ਰੋ. ਸੰਜੇ ਜੈਨ, ਗੈਸਟ ਆਫ਼ ਆਨਰ ਏ.ਕੇ ਦੱਤਾ (ਡਾਇਰੈਕਟਰ ਭਾਰਤ ਵਿਕਾਸ ਪ੍ਰੀਸ਼ਦ ਚੰਡੀਗੜ੍ਹ) ਅਤੇ ਡਾ. ਵਿਪਿਨ ਕੌਸ਼ਲ (ਮੈਡੀਕਲ ਸੁਪਰਡੈਂਟ ਪੀ.ਜੀ.ਆਈ) ਨੇ ਸੰਬੋਧਨ ਕੀਤਾ | ਇਸ ਸਮਾਗਮ ਨੇ ਪੀ.ਜੀ.ਆਈ ਦੀ ਸਮਾਵੇਸ਼ੀ ਸਿਹਤ ਸੰਭਾਲ ਅਤੇ ਪੁਨਰਵਾਸ ਪਹਿਲਕਦਮੀਆਂ ਪ੍ਰਤੀ ਚੱਲ ਰਹੀ ਵਚਨਬੱਧਤਾ ਨੂੰ ਉਜਾਗਰ ਕੀਤਾ | ਪ੍ਰੋਗਰਾਮ ਦਾ ਸਮਾਪਨ ਡਾ. ਸਤਿਆਵਤੀ ਮੋਹਿੰਦਰਾ ਪ੍ਰੋਫੈਸਰ ਓਟੋਲੈਰਿੰਗੋਲੋਜੀ ਹੈੱਡ ਐਂਡ ਨੇਕ ਸਰਜਰੀ ਦੇ ਧੰਨਵਾਦੀ ਮਤੇ ਨਾਲ ਹੋਇਆ | ਜਿਨ੍ਹਾਂ ਨਾਲ ਪ੍ਰੋ. ਰੋਸ਼ਨ ਵਰਮਾ ਪ੍ਰੋਫੈਸਰ ਓਟੋਲੈਰਿੰਗੋਲੋਜੀ, ਪ੍ਰੋ. ਜੇ.ਕੇ ਮਹਾਜਨ ਐੱਚ.ਓ.ਡੀ ਪੀਡੀਆਟਿ੍ਕ ਸਰਜਰੀ, ਪ੍ਰੋ. ਰਮਨਦੀਪ ਸਿੰਘ ਵਿਰਕ, ਡਾ. ਅਨਿੰਦਾ ਦੂਤੀ ਬਾਨਿਕ, ਪ੍ਰੋ: ਸੰਦੀਪ ਬਾਂਸਲ, ਡਾ: ਧਰਮਵੀਰ, ਡਾ: ਅਨੁਰਾਧਾ ਸ਼ਰਮਾ, ਡਾ: ਨੂਰੈਨ ਆਲਮ, ਪ੍ਰੋ: ਸੰਜੇ ਮੁੰਜਾਲ, ਡਾ: ਗਿਆਨਰੰਜਨ ਨਾਇਕ, ਪ੍ਰੋ: ਅਨੁਰਾਗ ਸਨੇਹੀ ਰਾਮਾਵਤ, ਡਾ: ਐਨ ਭਾਨੂਮਥੀ ਅਤੇ ਸੰਜੀਵ ਕੁਮਾਰ ਸ਼ਾਮਲ ਸਨ |