12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮੁਫ਼ਤ ਯੋਗ ਕਲਾਸਾਂ 'ਚ ਭਾਗ ਲੈ ਰਹੇ ਲੋਕ ਬਿਮਾਰੀਆਂ ਤੋਂ ਹੋ ਰਹੇ ਹਨ ਮੁਕਤ <br/>

ਲਸਾੜੀ ਵਿਖੇ ਯੋਗ ਕਰਦੇ ਲੋਕ | ਤਸਵੀਰ : ਰਾਜੇਸ਼ ਚੌਧਰੀ <br/> 04-12-2025
ਨੂਰਪੁਰ ਬੇਦੀ, 3 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ ਦੇ ਅੱਧਾ ਦਰਜਨ ਪਿੰਡਾਂ 'ਚ ਚੱਲ ਰਹੇ ਮੁਫ਼ਤ ਯੋਗ ਕੈਂਪਾਂ 'ਚ ਭਾਗ ਲੈ ਰਹੇ ਸੈਂਕੜੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ | ਉਕਤ ਵਿਚਾਰ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਪਹੁੰਚੇ ਯੋਗ ਸਿੱਖਿਅਕ ਰਮੇਸ਼ ਕੁਮਾਰ ਨੇ ਅੱਜ ਵੱਖ-ਵੱਖ ਪਿੰਡਾਂ 'ਚ ਚੱਲ ਰਹੇ ਮੁਫ਼ਤ ਯੋਗ ਕੈਂਪਾਂ ਦੌਰਾਨ ਲੋਕਾਂ ਨੂੰ ਯੋਗ ਕਿਰਿਆਵਾਂ ਕਰਵਾਉਣ ਮੌਕੇ ਪ੍ਰਗਟਾਏ | ਉਨ੍ਹਾਂ ਆਖਿਆ ਕਿ ਯੋਗ ਸਰੀਰ ਨੂੰ ਰੋਗਮੁਕਤ ਤੇ ਦਿਮਾਗ ਨੂੰ ਤਣਾਅ ਮੁਕਤ ਬਣਾਏ ਰੱਖਣ ਤੋਂ ਇਲਾਵਾ ਮਨ ਨੂੰ ਸ਼ਾਂਤ ਰੱਖਣ 'ਚ ਵੀ ਸਹਾਇਕ ਸਾਬਿਤ ਹੁੰਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਉਹ ਨਿਯਮਿਤ ਰੂਪ 'ਚ ਯੋਗ ਕਿਰਿਆਵਾਂ 'ਚ ਭਾਗ ਲੈਣ | ਉਨ੍ਹਾਂ ਦੱਸਿਆ ਕਿ ਉਕਤ ਕੈਂਪਾਂ ਦੀ ਲੜੀ ਤਹਿਤ ਸੈਣੀਮਾਜਰਾ, ਨੂਰਪੁਰ ਬੇਦੀ, ਲਸਾੜੀ, ਜੇਤੇਵਾਲ ਤੇ ਮੁਕਾਰੀ ਵਿਖੇ ਰੋਜ਼ਾਨਾ 1 ਘੰਟਾ ਮੁਫ਼ਤ ਯੋਗਾ ਕੈਂਪ ਲਗਾਏ ਜਾ ਰਹੇ ਹਨ | ਉਕਤ ਕੈਂਪਾਂ ਚ ਵੱਖ-ਵੱਖ ਪਿੰਡਾਂ ਦੇ ਲੋਕ ਭਾਗ ਲੈ ਰਹੇ ਹਨ |

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਐਸ. ਕੇ. ਐਮ. (ਗੈਰ ਸਿਆਸੀ) ਵਲੋਂ ਅਰਥੀ ਫੂਕ ਮੁਜ਼ਾਹਰਾ <br/> ਅਗਲੀ ਖ਼ਬਰ ਪੀ.ਜੀ.ਆਈ. 'ਚ ਬੋਲੇਪਣ ਤੋਂ ਆਜ਼ਾਦੀ 'ਤੇ ਕੇਂਦਿ੍ਤ ਵਿਸ਼ਵ ਅਪੰਗਤਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।