12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਐਸ. ਕੇ. ਐਮ. (ਗੈਰ ਸਿਆਸੀ) ਵਲੋਂ ਅਰਥੀ ਫੂਕ ਮੁਜ਼ਾਹਰਾ <br/>

ਅਜੀਤ ਡੈਸਕ 04-12-2025
ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵਲੋਂ ਸਥਾਨਕ ਬਿਜਲੀ ਦਫ਼ਤਰ ਅੱਗੇ ਪੰਜਾਬ ਦੇ ਮੁੱਖ ਮੰਤਰੀ ਦਾ ਅਰਥੀ ਫੂਕ ਮੁਜਾਹਰਾ ਕੀਤਾ | ਇਸ ਮੌਕੇ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਜੋ ਕਿ ਸਿੱਧੇ ਤੌਰ 'ਤੇ ਕਿਸਾਨੀ ਖ਼ਿਲਾਫ਼ ਹੈ, ਉਸ ਸੰਬੰਧੀ ਭਗਵੰਤ ਮਾਨ ਵਲੋਂ ਵੱਟੀ ਚੁੱਪ ਇਹੀ ਦਰਸਾ ਰਹੀ ਹੈ ਕਿ ਸੂਬੇ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਉਕਤ ਸੋਧ ਬਿੱਲ ਦੇ ਹੱਕ ਵਿਚ ਹੈ | ਬੁਲਾਰਿਆਂ ਨੇ ਕਿਹਾ ਕਿ ਸੂਬਿਆਂ ਤੋਂ 8 ਨਵੰਬਰ ਤੱਕ ਸੁਝਾਅ ਮੰਗੇ ਸਨ, ਫਿਰ 30 ਨਵੰਬਰ ਤੈਅ ਕੀਤੀ ਗਈ, ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੂੰ ਇਹ ਉਮੀਦਾਂ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸੈਸ਼ਨ 'ਚ ਪੰਜਾਬ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਦਾ ਮਤਾ ਪਾ ਕੇ ਰੱਦ ਕੀਤਾ ਜਾਵੇਗਾ, ਪਰ ਇੱਥੇ ਵੀ ਪੰਜਾਬ ਸਰਕਾਰ ਚੁੱਪ ਰਹਿ ਕੇ ਸਿੱਧੇ ਰੂਪ ਵਿਚ ਕੇਂਦਰ ਸਰਕਾਰ ਨੂੰ ਬਿੱਲ ਸੰਬੰਧੀ ਹਮਾਇਤ ਕੀਤੀ | ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਖੁੱਲ੍ਹ ਕੇ ਇਸ ਬਿੱਲ ਦੇ ਵਿਰੋਧ ਨਾ ਕੀਤਾ ਅਤੇ ਪ੍ਰੀ ਪੇਡ ਬਿਜਲੀ ਮੀਟਰ ਲਗਾਉਣੇ ਬੰਦ ਨਾ ਕੀਤੇ ਤਾਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਇਸ ਦਾ ਸਖ਼ਤ ਵਿਰੋਧ ਕਰੇਗਾ | ਇਸ ਮੌਕੇ ਬਲਾਕ ਪ੍ਰਧਾਨ ਜਗਦੀਪ ਸਿੰਘ ਸੋਮਲ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭੰਗੂ, ਜਗਦੀਪ ਸਿੰਘ ਮੱਕੋਵਾਲ, ਨਰਿੰਦਰ ਸਿੰਘ,ਚਰਨਜੀਤ ਸਿੰਘ ਰੁੜਕੀ ਹੀਰਾਂ, ਹਰਚੰਦ ਸਿੰਘ ਤਾਲਾਪੁਰ, ਜਿੰਦਰ ਸਿੰਘ ਸੰਧੂਆਂ, ਸੁਖਵਿੰਦਰ ਸਿੰਘ ਗੱਗੋ, ਉਦੇਵੀਰ ਸਿੰਘ ਗੱਗੋਂ, ਮਨਿੰਦਰ ਸਿੰਘ ਗੱਗੋ, ਬਲਵਿੰਦਰ ਸਿੰਘ ਗੱਗੋ, ਗੱਗੀ ਚੂਹੜ ਮਾਜਰਾ, ਬਲਪ੍ਰੀਤ ਸਿੰਘ ਤਰਲੋਚਨ ਸਿੰਘ, ਰਣਜੀਤ ਸਿੰਘ ਸਲੇਮਪੁਰ, ਸੁਖਵਿੰਦਰ ਸਿੰਘ ਸੁੱਖਾ ਬਾਲਸੰਡਾ ਆਦਿ ਸਮੇਤ ਕਈ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਗਰਲਜ਼ ਸਕੂਲ ਮੋਰਿੰਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੁਫ਼ਤ ਯੋਗ ਕਲਾਸਾਂ 'ਚ ਭਾਗ ਲੈ ਰਹੇ ਲੋਕ ਬਿਮਾਰੀਆਂ ਤੋਂ ਹੋ ਰਹੇ ਹਨ ਮੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।