ਮੋਰਿੰਡਾ, 3 ਦਸੰਬਰ (ਤਰਲੋਚਨ ਸਿੰਘ ਕੰਗ)-ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ | ਇਸ ਸੰਬੰਧੀ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਬਾਨੀ ਬਾਬਾ ਸੁਰਜਨ ਸਿੰਘ ਦੀ 42ਵੀਂ ਬਰਸੀ ਦੇ ਸੰਬੰਧ 'ਚ ਸ੍ਰੀ ਸਹਿਜ ਪਾਠ ਆਰੰਭ ਹੋਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ | ਉਨ੍ਹਾਂ ਦੱਸਿਆ ਕਿ ਉਪਰੰਤ ਭਾਈ ਸੁਖਜਿੰਦਰ ਸਿੰਘ ਸ੍ਰੀ ਅੰਮਿ੍ਤਸਰ ਵਾਲਿਆਂ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ | ਇਸ ਮੌਕੇ ਡਾ. ਪੁਸ਼ਪਿੰਦਰ ਕੌਰ ਪਿ੍ੰਸੀਪਲ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ, ਕਮਲਜੀਤ ਕੌਰ ਪਿ੍ੰਸੀਪਲ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ, ਯੋਗਤਾ ਬਾਲੀ ਪਿ੍ੰਸੀਪਲ ਭਾਈ ਨੰਦ ਲਾਲ ਸਕੂਲ ਮੋਰਿੰਡਾ, ਸਾਬਕਾ ਪਿ੍ੰਸੀਪਲ ਜਗੀਰ ਸਿੰਘ ਦੁੱਮਣਾ, ਮਾਸਟਰ ਹਾਕਮ ਸਿੰਘ, ਲਛਮਣ ਸਿੰਘ, ਸ਼ੇਰ ਸਿੰਘ ਡੂਮਛੇੜੀ, ਰਜੇਸ਼ ਕੁਮਾਰ, ਕੋਚ ਮਾਸਟਰ ਸੁਖਬੀਰ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਜਗਦੀਸ਼ ਵਰਮਾ ਆਦਿ ਮੌਜੂਦ ਸਨ |