13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨੂਰਪੁਰ ਬੇਦੀ ਬਲਾਕ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦੀਆਂ ਤਿਆਰੀਆਂ ਲਈ ਮੈਦਾਨ ਭਖਿਆ

ਅਜੀਤ ਡੈਸਕ 04-12-2025
ਨੂਰਪੁਰ ਬੇਦੀ, 3 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਮੈਦਾਨ ਭਖ ਗਿਆ ਹੈ | ਭਾਵੇਂ ਅੱਜ 3 ਦਸੰਬਰ ਹੋ ਚੁੱਕੀ ਹੈ ਪਰ ਹਾਲੇ ਤੱਕ ਵੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਸਾਰੇ ਜੋਨਾਂ ਤੋਂ ਉਮੀਦਵਾਰਾਂ ਦੀ ਘੋਸ਼ਣਾ ਨਹੀਂ ਕੀਤੀ ਜਾ ਸਕੀ ਜਦਕਿ 4 ਦਸੰਬਰ ਨਾਮਜ਼ਦਗੀਆਂ ਲਈ ਆਖਰੀ ਤਾਰੀਖ ਹੈ | ਬਲਾਕ ਨੂਰਪੁਰ ਬੇਦੀ 'ਚ 17 ਸੰਮਤੀ ਜ਼ੋਨਾਂ ਜਦਕਿ ਦੋ ਜ਼ਿਲ੍ਹਾ ਪਰਿਸ਼ਦ ਜੋਨਾਂ ਲਈ ਚੋਣਾਂ ਹੋਣੀਆਂ ਹਨ | ਕੁੱਝ ਸਿਆਸੀ ਪਾਰਟੀਆਂ ਵਲੋਂ ਆਪਣੇ ਆਪਣੇ ਉਮੀਦਵਾਰ ਵੱਖ-ਵੱਖ ਜ਼ੋਨਾਂ ਤੋਂ ਐਲਾਨੇ ਗਏ ਹਨ ਜਦ ਕਿ ਹਾਲੇ ਵੀ ਕੁੱਝ ਜੋਨਾਂ ਤੋਂ ਉਮੀਦਵਾਰਾਂ ਦੀ ਘੋਸ਼ਣਾ ਹੋਣੀ ਹਾਲੇ ਬਾਕੀ ਹੈ | ਬਲਾਕ ਸੰਮਤੀ ਲਈ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਹਨ ਉਨਾਂ ਵਿਚ ਸਮਤੀ ਜ਼ੋਨ ਥਾਣਾ ਤੋਂ ਆਪ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਤਿਲਕ ਰਾਜ ਪੰਮਾ, ਬੜਵਾ ਜੋਨ ਤੋਂ ਕਾਂਗਰਸ ਵਲੋਂ ਡਾ. ਕਮਲਜੀਤ ਸਿੰਘ ਕਾਲਾ, ਆਪ ਵਲੋਂ ਸਤਨਾਮ ਸਿੰਘ ਨਾਗਰਾ, ਸਸਕੌਰ ਜੋਨ ਤੋਂ ਆਪ ਵਲੋਂ ਹੇਮੰਤ ਸੈਣੀ, ਕਰਤਾਰਪੁਰ ਜੋਨ ਤੋਂ ਭਾਜਪਾ ਵਲੋਂ ਕਮਲਾ ਦੇਵੀ, ਆਪ ਵਲੋਂ ਅਵਿਨਾਸ਼ ਕੌਰ, ਸਰਥਲੀ ਜੋਨ ਤੋਂ ਭਾਜਪਾ ਵਲੋਂ ਸ਼ਿਵ ਕੁਮਾਰ, ਆਪ ਵਲੋਂ ਰਾਮ ਪ੍ਰਤਾਪ, ਸਿੰਘਪੁਰ ਜੋਨ ਤੋਂ ਆਪ ਵਲੋਂ ਸਾਬਕਾ ਸਰਪੰਚ ਕਿਸ਼ਨ ਸਿੰਘ, ਟਿੱਬਾ ਨੰਗਲ ਜੋਨ ਤੋਂ ਆਪ ਦੇ ਗੁਰਚਰਨ ਸਿੰਘ ਕਾਕੂ, ਨੂਰਪੁਰ ਕਲਾਂ ਜੋਨ ਤੋਂ ਭਾਜਪਾ ਵਲੋਂ ਨਰੇਸ਼ ਕੁਮਾਰੀ, ਆਪ ਵਲੋਂ ਰਜਨੀ ਲੂੰਬਾ, ਬਜਰੂੜ ਜੋਨ ਤੋਂ ਆਪ ਵਲੋਂ ਕਸ਼ਮੀਰੀ ਲਾਲ, ਗੜਬਾਗਾ ਜੋਨ ਤੋਂ ਆਪ ਤੋਂ ਗੁਰਦੀਪ ਸਿੰਘ ਸਾਬਕਾ ਸਰਪੰਚ, ਲਾਲਪੁਰ ਜੋਨ ਤੋਂ ਆਪ ਵਲੋਂ ਸੁਭਾਸ਼ ਚੰਦ, ਕਾਹਨਪੁਰ ਖੂਹੀ ਜੋਨ ਤੋਂ ਆਜ਼ਾਦ ਉਮੀਦਵਾਰ ਵਜੋਂ ਜਸਵਿੰਦਰ ਕੌਰ, ਜੋਨ ਕਲਮਾ ਤੋਂ ਨੰਬਰਦਾਰ ਅਮਰਜੀਤ ਸਿੰਘ ਆਪ ਵਲੋਂ ਚੋਣ ਮੈਦਾਨ ਵਿਚ ਹਨ | ਜ਼ਿਲ੍ਹਾ ਪਰੀਸ਼ਦ ਜੋਨ ਤਖਤਗੜ੍ਹ ਤੋਂ ਕਾਂਗਰਸ ਵਲੋਂ ਸੁਮਨ ਸੈਣੀ, ਸ਼੍ਰੋਮਣੀ ਅਕਾਲੀ ਦਲ ਵਲੋਂ ਸੁਰਿੰਦਰ ਕੁਮਾਰ ਕਾਲਾ, ਆਪ ਵਲੋਂ ਦੇਸ ਰਾਜ ਸੈਣੀ ਚੋਣ ਮੈਦਾਨ ਵਿਚ ਹਨ | ਕਲਵਾਂ ਜੋਨ ਤੋਂ ਅਕਾਲੀ ਦਲ ਵਲੋਂ ਹੁਸਨ ਚੰਦ ਮਠਾਣ, ਆਪ ਵਲੋਂ ਜਰਨੈਲ ਸਿੰਘ ਲਾਲੀ ਅਤੇ ਆਜ਼ਾਦ ਉਮੀਦਵਾਰ ਧਰਮਵੀਰ ਸਿੰਘ ਹੈਪੀ ਚੋਣ ਲੜ ਰਹੇ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਸਰਗਰਮੀਆਂ ਤੇਜ਼ ਪਰ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅਮਲ ਮੱਠਾ <br/> ਅਗਲੀ ਖ਼ਬਰ ਨਸ਼ੀਲੇ ਪਾਊਡਰ ਤੇ ਡਰੱਗ ਮਨੀ ਸਮੇਤ ਚਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।