14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰੇਲਵੇ ਅੰਡਰ ਬਿ੍ਜ ਜਿੰਦਵੜੀ ਦੇ ਮਸਲੇ ਦਾ ਹੱਲ ਕਰਨ ਲਈ ਰੇਲਵੇ ਦੇ ਉੱਚ ਅਧਿਕਾਰੀ ਪਹੁੰਚੇ ਮੌਕੇ 'ਤੇ <br/>

ਅਜੀਤ ਡੈਸਕ 04-12-2025
ਢੇਰ, 3 ਦਸੰਬਰ (ਸ਼ਿਵ ਕੁਮਾਰ ਕਾਲੀਆ)-ਰੇਲਵੇ ਅੰਡਰ ਬਿ੍ਜ ਜਿੰਦਵੜੀ ਜੋ ਕਿ ਇਲਾਕੇ ਦੇ ਦਰਜਨਾਂ ਹੀ ਪਿੰਡਾਂ ਦੇ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ | ਇਹ ਉਹ ਬਿ੍ਜ ਹੈ, ਜਿੱਥੇ ਕਿ ਬਰਸਾਤ ਦੇ ਦਿਨਾਂ ਦੇ ਵਿਚ ਪਾਣੀ ਖੜਨ ਦੇ ਨਾਲ ਇਲਾਕੇ ਦੇ ਦਰਜਨਾਂ ਹੀ ਪਿੰਡਾਂ ਦਾ ਸੰਪਰਕ ਮੁੱਖ ਮਾਰਗ ਦੇ ਨਾਲ ਟੁੱਟ ਜਾਂਦਾ ਹੈ, ਜਿਸ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਉਂਕਿ ਜਿੰਦਵੜੀ ਜਿੱਥੇ ਇੱਕ ਇਤਿਹਾਸਿਕ ਪਿੰਡ ਹੈ ਉੱਥੇ ਹੀ ਇਸ ਪਿੰਡ ਦੇ ਵਿਚ ਕਈ ਸਕੂਲ ਹਨ | ਇਸ ਪਿੰਡ ਤੋਂ ਹੁੰਦਾ ਹੋਇਆ ਰਸਤਾ ਕਲਮਾ, ਭੁਲਾਣ, ਨੂਰਪੁਰ ਬੇਦੀ ਆਦਿ ਪਿੰਡਾਂ ਦੇ ਲਈ ਜਾਂਦਾ ਹੈ, ਜਿੱਥੇ ਕਿ ਮੁਸਾਫ਼ਰਾਂ ਦੀ ਵੱਡੀ ਚਹਿਲ-ਪਹਿਲ ਰਹਿੰਦੀ ਹੈ | ਪ੍ਰੰਤੂ ਬਰਸਾਤ ਦੇ ਦਿਨਾਂ ਦੇ ਵਿਚ ਇਹ ਰਸਤਾ ਲੋਕਾਂ ਦੇ ਲਈ ਨਰਕ ਬਣ ਜਾਂਦਾ ਹੈ | ਇਸ ਦੇ ਨਾਲ ਜਿੱਥੇ ਰੋਜ਼ਾਨਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਇਹਨਾਂ ਪਿੰਡਾਂ ਦੇ ਵਿਚ ਰਹਿੰਦੇ ਲੋਕ ਹੀ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ | ਇਸ ਬਿ੍ਜ ਦੇ ਹਲ ਦੇ ਲਈ ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਵੱਡਾ ਸੰਘਰਸ਼ ਵੀ ਕੀਤਾ ਗਿਆ ਅਤੇ ਕਈ ਵਾਰ ਸਿਆਸੀ ਆਗੂਆਂ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਇਸ ਅੰਡਰ ਬਿ੍ਜ ਦਾ ਦੋਰਾ ਵੀ ਕੀਤਾ ਗਿਆ, ਪ੍ਰੰਤੂ ਮਸਲੇ ਦਾ ਕੋਈ ਵੀ ਹੱਲ ਨਾ ਹੋਇਆ | ਫਿਰ ਇਲਾਕੇ ਦੇ ਸਮਾਜ ਸੇਵੀ ਨੌਜਵਾਨ ਯੁਵਰਾਜ ਸਿੰਘ ਕੀਰਤਪੁਰ ਵਲੋਂ ਇਹ ਮਸਲਾ ਅਪਣੇ ਨਜ਼ਦੀਕੀ ਸਾਥੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧਿਆਨ ਵਿਚ ਲਿਆਂਦਾ ਗਿਆ | ਇਸ ਤੋਂ ਪਹਿਲਾਂ ਪਿੰਡ ਜਿੰਦਵੜੀ ਦੇ ਸਮਾਜ ਸੇਵੀ ਨੌਜਵਾਨ ਦਲਜੀਤ ਸਿੰਘ ਵਲੋਂ ਆਪਣੀ ਪੂਰੀ ਟੀਮ ਅਤੇ ਪੰਚਾਇਤ ਦੇ ਸਹਿਯੋਗ ਦੇ ਨਾਲ ਇੱਕ ਮੰਗ ਪੱਤਰ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ | ਅੱਜ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਸੀ.ਜੀ.ਐਮ. ਪਵਨ ਸਿੰਘ ਵਾਲੀਆ ਵਲੋਂ ਮੌਕੇ ਤੇ ਪਹੁੰਚ ਰੇਲਵੇ ਅੰਡਰ ਬਿ੍ਜ ਵਿਚ ਖੜਿਆ ਹੋਇਆ ਪਾਣੀ ਉੱਚ ਪੱਧਰ ਦੀਆਂ ਮਸ਼ੀਨਾਂ ਲਗਾ ਕੇ ਕੱਢਿਆ ਗਿਆ ਅਤੇ ਉਹਨਾਂ ਭਰੋਸਾ ਦਿੱਤਾ ਕਿ ਇਹ ਮਸ਼ੀਨਾਂ ਲਗਾਤਾਰ ਹੀ ਇਸ ਸਥਾਨ 'ਤੇ ਕੰਮ ਕਰਨਗੀਆਂ ਅਤੇ ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਕੋਈ ਵੀ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ | ਇਸ ਮੌਕੇ 'ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਢਾਹੇ, ਸਰਪੰਚ ਸੁਮਿਤ ਭਾਰਦਵਾਜ, ਜਨ ਕਲਿਆਣ ਸੋਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੰਗਲੀ, ਜੈ ਕਿਸ਼ਨ ਭਾਰਦਵਾਜ ਆਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ-2025 ਦੇ ਵਿਰੋਧ 'ਚ ਐੱਸ. ਕੇ. ਐੱਮ. ਵਲੋਂ ਅਰਥੀ ਫ਼ੂਕ ਮੁਜ਼ਾਹਰਾ ਅਗਲੀ ਖ਼ਬਰ ਜਲ ਸਪਲਾਈ ਕੰਟਰੈਕਟ ਕਾਮਿਆਂ ਦੀ ਹੜਤਾਲ ਤੇ ਧਰਨਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।