ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਵਲੋਂ ਸਥਾਨਕ ਬਿਜਲੀ ਦਫ਼ਤਰ ਅੱਗੇ ਪੰਜਾਬ ਦੇ ਮੁੱਖ ਮੰਤਰੀ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਜੋ ਕਿ ਸਿੱਧੇ ਤੋਰ ਤੇ ਕਿਸਾਨੀ ਖਿਲਾਫ ਹੈ, ਉਸ ਸਬੰਧੀ ਭਗਵੰਤ ਸਿੰਘ ਮਾਨ ਵਲੋਂ ਵੱਟੀ ਚੁੱਪ ਇਹੀ ਦਰਸਾ ਰਹੀ ਹੈ ਕਿ ਸੂਬੇ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਉਕਤ ਸੋਧ ਬਿੱਲ ਦੇ ਹੱਕ ਵਿਚ ਹੈ | ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਖੁੱਲ ਕੇ ਇਸ ਬਿੱਲ ਦੇ ਵਿਰੋਧ ਨਾ ਕੀਤਾ ਅਤੇ ਪ੍ਰੀ ਪੇਡ ਬਿਜਲੀ ਮੀਟਰ ਲਗਾਉਣੇ ਬੰਦ ਨਾ ਕੀਤੇ ਤਾਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਇਸ ਦਾ ਸਖ਼ਤ ਤੇ ਸਖ਼ਤ ਵਿਰੋਧ ਕਰੇਗਾ | ਇਸ ਮੌਕੇ ਬਲਾਕ ਪ੍ਰਧਾਨ ਜਗਦੀਪ ਸਿੰਘ ਸੋਮਲ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭੰਗੂ,ਜਗਦੀਪ ਸਿੰਘ ਮੱਕੋਵਾਲ, ਨਰਿੰਦਰ ਸਿੰਘ,ਚਰਨਜੀਤ ਸਿੰਘ ਰੁੜਕੀ ਹੀਰਾਂ, ਹਰਚੰਦ ਸਿੰਘ ਤਾਲਾਪੁਰ, ਜਿੰਦਰ ਸਿੰਘ ਸੰਧੂਆਂ, ਸੁਖਵਿੰਦਰ ਸਿੰਘ ਗੱਗੋ, ਉਦੇਵੀਰ ਸਿੰਘ ਗੱਗੋਂ, ਮਨਿੰਦਰ ਸਿੰਘ ਗੱਗੋ, ਬਲਵਿੰਦਰ ਸਿੰਘ ਗੱਗੋ, ਗੱਗੀ ਚੂਹੜ ਮਾਜਰਾ, ਬਲਪ੍ਰੀਤ ਸਿੰਘ ਤਰਲੋਚਨ ਸਿੰਘ, ਰਣਜੀਤ ਸਿੰਘ ਸਲੇਮਪੁਰ, ਸੁਖਵਿੰਦਰ ਸਿੰਘ ਸੁੱਖਾ ਬਾਲਸੰਡਾ ਆਦਿ ਸਮੇਤ ਕਈ ਕਿਸਾਨ ਆਗੂ ਹਾਜ਼ਰ ਸਨ |