29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

-ਮਾਮਲਾ ਰੋਹਤਕ ਜ਼ਿਲ੍ਹਾ ਦੇ ਬਾਡੀ ਬਿਲਡਰ ਰੋਹਿਤ ਧਨਖੜ ਦੇ ਭਿਵਾਨੀ ਵਿਖੇ ਹੋਏ ਕਤਲ ਦਾ- ਪੀੜਤ ਪਰਿਵਾਰ ਤੇ ਖਾਪ ਪੰਚਾਇਤ ਵਲੋਂ ਹਰਿਆਣਾ ਦੇ ਡੀ. ਜੀ. ਪੀ. ਨਾਲ ਮੁਲਾਕਾਤ <br/>

ਅਜੀਤ ਡੈਸਕ 10-12-2025
ਪੰਚਕੂਲਾ, 9 ਦਸੰਬਰ (ਕਪਿਲ)-ਜ਼ਿਲ੍ਹਾ ਰੋਹਤਕ ਦੇ ਪਿੰਡ ਹਮਾਂਯੂਪੁਰ ਦੇ ਬਾਡੀ ਬਿਲਡਰ ਰੋਹਿਤ ਧਨਖੜ ਦੇ ਭਿਵਾਨੀ ਵਿਖੇ ਹੋਏ ਕਤਲ ਮਾਮਲੇ 'ਚ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰ ਅਤੇ ਖਾਪ ਪੰਚਾਇਤ ਵਲੋਂ ਹਰਿਆਣਾ ਦੇ ਡੀ. ਜੀ. ਪੀ. ਓ. ਪੀ. ਸਿੰਘ ਨਾਲ ਪੰਚਕੂਲਾ ਵਿਖੇ ਮੁਲਾਕਾਤ ਕੀਤੀ ਗਈ | ਉਨ੍ਹਾਂ ਰਾਸ਼ਟਰੀ ਪੱਧਰ ਦੇ ਬਾਡੀ ਬਿਲਡਰ ਰੋਹਿਤ ਧਨਖੜ ਨੂੰ ਕਤਲ ਕਰਨ ਵਾਲੇ ਸਾਰੇ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਪੁਲਿਸ ਦੀ ਕਾਰਜ-ਪ੍ਰਣਾਲੀ 'ਤੇ ਵੀ ਸਵਾਲ ਚਿੰਨ੍ਹ ਲਗਾਏ | ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ 26 ਸਾਲਾ ਬਾਡੀ ਬਿਲਡਰ ਰੋਹਿਤ ਧਨਖੜ ਦੇ ਕਤਲ ਮਾਮਲੇ 'ਚ ਪੁਲਿਸ ਹੁਣ ਤੱਕ ਇਕ ਵੀ ਮੁਲਜ਼ਮ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ | ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਵਲੋਂ ਪਰਿਵਾਰ ਦੀ ਸੁਰੱਖਿਆ ਸੰਬੰਧੀ ਐਸ. ਪੀ. ਨੂੰ ਆਦੇਸ਼ ਦੇ ਕੇ ਪੁਲਿਸ ਜਵਾਨ ਤਾਇਨਾਤ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਨੇ ਆਈ. ਜੀ. ਰੋਹਤਕ ਤੇ ਐਸ. ਪੀ. ਭਿਵਾਨੀ ਨੂੰ ਫ਼ੋਨ 'ਤੇ ਫਟਕਾਰ ਲਗਾਉਂਦਿਆਂ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਲਈ ਕਿਹਾ | ਇਸ ਦੇ ਨਾਲ ਹੀ ਡੀ. ਜੀ. ਪੀ. ਨੇ ਪੁਲਿਸ ਅਧਿਕਾਰੀਆਂ ਨੂੰ ਇਹ ਹੁਕਮ ਵੀ ਦਿੱਤੇ ਕਿ ਜੇਕਰ ਮੁਲਜ਼ਮ ਨਹੀਂ ਮਿਲਦੇ ਤਾਂ ਉਨ੍ਹਾਂ ਦੀ ਸੰਪਤੀ ਨੂੰ ਕੁਰਕ ਕਰਨ ਦੀ ਕਾਰਵਾਈ ਕੀਤੀ ਜਾਵੇ | ਪੀੜਤ ਪਰਿਵਾਰ ਅਨੁਸਾਰ ਹੁਣ ਭਵਿੱਖ ਦੀ ਰਣਨੀਤੀ ਲਈ ਪਿੰਡ 'ਚ ਪੰਚਾਇਤ ਨਾਲ ਮੀਟਿੰਗ ਕੀਤੀ ਜਾਵੇਗੀ |

ਪਿਛਲੀ ਖ਼ਬਰ ਡੇਰਾਬੱਸੀ ਵਿਖੇ ਐਸ. ਬੀ. ਪੀ. ਦੇ ਮੰਗਲਮ ਟਾਵਰ ਦੀ 12ਵੀਂ ਮੰਜ਼ਿਲ ਦੇ ਡਕ 'ਚ ਅਚਾਨਕ ਲੱਗੀ ਅੱਗ <br/> ਅਗਲੀ ਖ਼ਬਰ ਕਾਂਗਰਸ ਆਪਣਿਆਂ ਨੂੰ ਲੁੱਟ ਰਹੀ ਹੈ ਤਾਂ ਲੋਕਾਂ ਨੂੰ ਕਿਵੇਂ ਬਖ਼ਸ਼ੇਗੀ-ਬੀਬੀ ਰਾਮੂਵਾਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।