ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਬੀਤੇ ਦਿਨੀਂ ਡਾ. ਨਵਜੋਤ ਕੌਰ ਸਿੱਧੂ ਵਲੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਲਈ ਕਾਂਗਰਸ ਹਾਈਕਮਾਨ ਨੂੰ ਪੇਸ਼ ਕੀਤੇ ਜਾਂਦੇ 500 ਕਰੋੜ ਰੁ. ਦੇ ਬਿਆਨ ਦੇ ਚਲਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤੰਜ ਕਸਦਿਆਂ ਕਿਹਾ ਕਿ ਉਹ ਇਹ ਦੱਸਣ ਕਿ ਉਨ੍ਹਾਂ ਨੇ ਉਕਤ ਅਹੁਦੇ ਸੰਬੰਧੀ ਕਿੰਨੇ ਸੂਟਕੇਸ ਕਾਂਗਰਸ ਨੂੰ ਸੌਂਪੇ ਸਨ | ਉਨ੍ਹਾਂ ਕਿਹਾ ਕਿ ਕਾਂਗਰਸ ਆਪਣਿਆਂ ਨੂੰ ਲੁੱਟ ਰਹੀ ਹੈ ਤਾਂ ਲੋਕਾਂ ਨੂੰ ਕਿਵੇਂ ਬਖ਼ਸ਼ੇਗੀ | ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਜੋ ਕਿ ਨੇਕ ਦਿਲ, ਮਿਹਨਤਕੱਸ਼ ਤੇ ਨਿੱਘੇ ਸੁਭਾਅ ਵਜੋਂ ਜਾਣੇ ਜਾਂਦੇ ਹਨ, ਦੇ ਮਨਾਂ ਨੂੰ ਇਸ ਗੱਲ ਨਾਲ ਬਹੁਤ ਠੇਸ ਪੁੱਜੀ ਹੈ ਕਿ ਉਨ੍ਹਾਂ ਦੀਆਂ ਵੋਟਾਂ ਦਾ ਗ਼ਲਤ ਇਸਤੇਮਾਲ ਕਰਕੇ ਮੁੱਖ ਮੰਤਰੀ ਦੀ ਕੁਰਸੀ ਲਈ ਕਾਂਗਰਸ ਵਲੋਂ 500 ਕਰੋੜ ਰੁ. ਦੀ ਅਤਿ ਨਿੰਦਣਯੋਗ ਤੇ ਘਟੀਆ ਪੱਧਰ ਦੀ ਰਿਵਾਇਤ ਚਲਾਈ ਜਾ ਰਹੀ ਹੈ, ਜੋ ਕਿ ਭੋਲੀ-ਭਾਲੀ ਜਨਤਾ ਨਾਲ ਸਰਾਸਰ ਧੋਖਾ ਹੈ |