ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਮੈਨੇਜਰ ਤੇ ਗਾਹਕ ਗ੍ਰਿਫ਼ਤਾਰ , ਚਾਰ ਲੜਕੀਆਂ ਛੁਡਵਾਈਆਂ
ਪੰਚਕੂਲਾ, 28 ਨਵੰਬਰ (ਕਪਿਲ)-ਪੰਚਕੂਲਾ ਦੇ ਸੈਕਟਰ-5 ਵਿਚ ਸਪਾ ਸੈਂਟਰ ਦੀ ਆੜ ਹੇਠ ਕਥਿਤ ਤੌਰ ’ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਕ੍ਰਾਈਮ ਬ੍ਰਾਂਚ ਤੇ ਸੈਕਟਰ-5 ਥਾਣਾ ਪੁਲਿਸ ਨੇ ਸਾਂਝੀ ਕਾਰਵਾਈ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਸਪਾ ਸੈਂਟਰ ਦੇ ਮੈਨੇਜਰ ਅਤੇ ਇਕ ਗਾਹਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਛਾਪੇਮਾਰੀ ਦੌਰਾਨ ਉੱਥੇ ਕੰਮ ਕਰ ਰਹੀਆਂ ਚਾਰ ਲੜਕੀਆਂ ਨੂੰ ਵੀ ਛੁਡਵਾਇਆ ਗਿਆ।
ਪਾਸ ਸੈਂਟਰ ਦੀ ਆੜ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੁਲਿਸ ਹਿਰਾਸਤ ਵਿਚ। ਤਸਵੀਰ : ਕਪਿਲ
29-11-2026