29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਡੇਰਾਬੱਸੀ ਵਿਖੇ ਐਸ. ਬੀ. ਪੀ. ਦੇ ਮੰਗਲਮ ਟਾਵਰ ਦੀ 12ਵੀਂ ਮੰਜ਼ਿਲ ਦੇ ਡਕ 'ਚ ਅਚਾਨਕ ਲੱਗੀ ਅੱਗ <br/>

ਅਜੀਤ ਡੈਸਕ 10-12-2025
ਡੇਰਾਬੱਸੀ, 9 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਐੱਸ. ਬੀ. ਪੀ. ਹਾਊਸਿੰਗ ਪਾਰਕ ਦੇ ਮੰਗਲਮ ਟਾਵਰ 'ਚ ਮੰਗਲਵਾਰ ਸਵੇਰੇ ਉਸ ਵੇਲੇ ਅਫੜਾ-ਦਫੜੀ ਮਚ ਗਈ, ਜਦੋਂ ਇਮਾਰਤ ਦੀ 12ਵੀਂ ਮੰਜ਼ਿਲ 'ਤੇ ਵਾਈਰਿੰਗ ਤੇ ਕੇਬਲਾਂ ਲਈ ਬਣੇ ਡਕ 'ਚ ਅਚਾਨਕ ਅੱਗ ਲੱਗ ਗਈ | ਅੱਗ ਦੇ ਧੂੰਏ ਨਾਲ ਟਾਵਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਖੁਸ਼ਕਿਸਮਤੀ ਨਾਲ ਸੁਸਾਇਟੀ ਦੇ ਮੁਲਾਜ਼ਮਾਂ ਤੇ ਡੇਰਾਬੱਸੀ ਫਾਇਰ ਬਿ੍ਗੇਡ ਦੀ ਤੁਰੰਤ ਕਾਰਵਾਈ ਕਾਰਨ ਅੱਗ ਨੂੰ ਸਮੇਂ ਸਿਰ ਕਾਬੂ ਕਰ ਲਿਆ, ਜਿਸ ਨਾਲ ਅੱਗ ਕਿਸੇ ਵੀ ਫਲੈਟ ਤੱਕ ਪਹੁੰਚ ਨਹੀਂ ਸਕੀ ਤੇ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ | ਮੱੁਢਲੀ ਜਾਂਚ ਦੌਰਾਨ ਸ਼ਾਰਟ-ਸਰਕਟ ਨੂੰ ਅੱਗ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ | ਫਾਇਰ ਅਧਿਕਾਰੀਆਂ ਦੇ ਮੁਤਾਬਿਕ ਅੱਗ ਲਗਪਗ ਦੁਪਹਿਰ ਪੌਣੇ 1 ਵਜੇ ਲੱਗੀ | ਸੀਨੀਅਰ ਫਾਇਰ ਅਫ਼ਸਰ ਮਹਿੰਦਰਪਾਲ ਧੀਮਾਨ ਨੇ ਦੱਸਿਆ ਕਿ ਅੱਗ ਉੱਪਰਲੀ ਮੰਜ਼ਿਲ ਦੇ ਡਕ 'ਚ ਫੈਲੀ ਹੋਈ ਸੀ, ਜਿਸ ਕਾਰਨ ਫਾਇਰ ਬਿ੍ਗੇਡ ਦੀ ਟੀਮ ਨੇ 11ਵੀਂ ਮੰਜ਼ਿਲ ਤੋਂ ਪਾਈਪ ਰਾਹੀਂ ਪਾਣੀ ਚੜ੍ਹਾ ਕੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ | ਪਾਣੀ ਦੀ ਸਪਲਾਈ ਲਈ ਸੁਸਾਇਟੀ ਦੀ ਪਾਇਪ-ਲਾਈਨ ਵਰਤੀ ਗਈ ਤੇ ਕਰੀਬ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ | ਅੱਗ ਕਾਰਨ ਡਕ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਵਾਈਰਿੰਗ ਨੂੰ ਕਾਫੀ ਨੁਕਸਾਨ ਹੋਇਆ ਹੈ, ਪਰ ਬਿਜਲੀ ਸਪਲਾਈ ਜਾਂ ਲਿਫਟ ਸੇਵਾ ਪ੍ਰਭਾਵਿਤ ਨਹੀਂ ਹੋਈ | ਫਾਇਰ ਵਿਭਾਗ ਵਲੋਂ ਅੱਗ ਲੱਗਣ ਦੇ ਠੋਸ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸਮਾਜ ਸੇਵਾ ਹੀ ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਸੇਵਾ -ਅਵਿਨਾਸ਼ ਰਾਏ ਖੰਨਾ <br/> ਅਗਲੀ ਖ਼ਬਰ -ਮਾਮਲਾ ਰੋਹਤਕ ਜ਼ਿਲ੍ਹਾ ਦੇ ਬਾਡੀ ਬਿਲਡਰ ਰੋਹਿਤ ਧਨਖੜ ਦੇ ਭਿਵਾਨੀ ਵਿਖੇ ਹੋਏ ਕਤਲ ਦਾ- ਪੀੜਤ ਪਰਿਵਾਰ ਤੇ ਖਾਪ ਪੰਚਾਇਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।