16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਨੇ ਦਰੜਿਆ, ਮੌਕੇ 'ਤੇ ਮੌਤ

ਅਜੀਤ ਡੈਸਕ 04-12-2025
ਮੁੱਲਾਂਪੁਰ ਗਰੀਬਦਾਸ, 3 ਦਸੰਬਰ (ਦਿਲਬਰ ਸਿੰਘ ਖੈਰਪੁਰ)-ਲੰਘੀ ਰਾਤ ਨਿਊ ਚੰਡੀਗੜ੍ਹ-ਬੱਦੀ ਮਾਰਗ 'ਤੇ ਇਕ ਸੜਕ ਹਾਦਸੇ ਵਿਚ ਇਕ ਮਾਜਰਾ ਵਾਸੀ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਮਾਜਰਾ ਨਿਵਾਸੀ ਜਰਨੈਲ ਸਿੰਘ ਉਰਫ ਜੈਲਾ (45) ਰੋਜ਼ਾਨਾ ਦੀ ਤਰ੍ਹਾਂ ਪਿੰਡ ਤੋਂ ਭੈਂਰੋ ਜਤੀ ਮੰਦਰ ਸਿਸਵਾਂ ਵਿਖੇ ਸੇਵਾ ਕਰ ਕੇ ਪੈਦਲ ਹੀ ਘਰ ਪਰਤ ਰਿਹਾ ਸੀ | ਇਸੇ ਦੌਰਾਨ ਉਸ ਨੂੰ ਇਕ ਅਣਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਲਾਸ਼ ਦੀ ਸ਼ਨਾਖਤ ਮਾਜਰਾ ਨਿਵਾਸੀਆਂ ਨੇ ਉਸ ਵੇਲੇ ਕੀਤੀ ਜਦੋਂ ਉਹ ਨਜ਼ਦੀਕ ਹੀ ਸਥਿਤ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਆਏ ਸਨ | ਇਸ ਮੌਕੇ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਟ੍ਰੈਫਿਕ ਪੁਲਿਸ ਸਮੇਤ ਐਸ. ਐੱਸ. ਐੱਫ. ਦੀ ਟੀਮ ਵੀ ਪੁੱਜੀ | ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਨਗਰ ਨਿਗਮ ਚੰਡੀਗੜ੍ਹ ਵਲੋਂ ਘਰ-ਘਰ ਕੂੜਾ ਇਕੱਠਾ ਕਰਨ ਸੰਬੰਧੀ ਨਵੇਂ ਐੱਮ. ਓ. ਯੂ. 'ਤੇ ਹਸਤਾਖ਼ਰ <br/> ਅਗਲੀ ਖ਼ਬਰ ਸਪਾ ਦੀ ਆੜ ਹੇਠ ਦੇਹ-ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਹੇਠ ਮਾਲਕ ਤੇ ਕਿਰਾਏਦਾਰ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।