15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪੰਜਾਬ ਘੋੜ-ਸਵਾਰੀ ਮੇਲੇ ਦਾ ਤੀਜਾ ਐਡੀਸ਼ਨ 27 ਤੋਂ ਪੱਲਣਪੁਰ ਵਿਖੇ ਕਰਵਾਇਆ ਜਾਵੇਗਾ-ਡੀ. ਸੀ.

ਐੱਸ. ਏ.

ਪੰਜਾਬ ਘੋੜ-ਸਵਾਰੀ ਮੇਲੇ ਦੇ ਤੀਜੇ ਐਡੀਸ਼ਨ ਦਾ ਰਸਮੀ ਤੌਰ ‘ਤੇ ਪੋਸਟਰ ਜਾਰੀ ਕਰਦੇ ਹੋਏ ਡੀ. ਸੀ. ਅਦਿੱਤਿਆ ਡਚਲਵਾਲ ਤੇ ਹੋਰ। ਅਜੀਤ ਤਸਵੀਰ 16-11-2026
ਐੱਸ. ਏ. ਐੱਸ. ਨਗਰ, 15 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰਤ ਸਾਲਾਨਾ ਸਮਾਗਮਾਂ ‘ਚ ਸ਼ੁਮਾਰ ਪੰਜਾਬ ਘੋੜ-ਸਵਾਰੀ ਮੇਲੇ ਦਾ ਤੀਜਾ ਐਡੀਸ਼ਨ 27 ਤੋਂ 29 ਨਵੰਬਰ ਤੱਕ ਦਿ ਰੈਂਚ ਕਲੱਬ ਪਿੰਡ ਪੱਲਣਪੁਰ (ਮੁਹਾਲੀ) ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਆਪਣੇ ਦਫ਼ਤਰ ਵਿਖੇ ਰਸਮੀ ਤੌਰ ‘ਤੇ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਘੋੜ-ਸਵਾਰੀ ਮੇਲੇ ਦੌਰਾਨ ਸ਼ੋਅ ਜੰਪਿੰਗ, ਐੱਫ. ਈ. ਆਈ. ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਜੰਪਿੰਗ ਡਰਬੀ, ਟੈਂਟ ਪੈਗਿੰਗ, ਡ੍ਰੈਸਜ਼, ਜਿਮਖਾਨਾ ਅਤੇ ਦੇਸੀ ਘੋੜਿਆਂ ਦੀਆਂ ਨਸਲਾਂ ਦੀ ਪ੍ਰਦਰਸ਼ਨੀ ਸਮੇਤ ਕਈ ਘੋੜ-ਸਵਾਰੀ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ‘ਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਇਲਾਵਾ ਫ਼ੌਜ ਅਤੇ ਪੁਲਿਸ ਦੀਆਂ ਘੋੜ-ਸਵਾਰ ਟੀਮਾਂ ਦੇ ਭਾਗ ਲੈਣ ਦੀ ਵੀ ਉਮੀਦ ਹੈ। ਸ਼ੋਅ ਜੰਪਿੰਗ ਡਰਬੀ ਨੂੰ ਇਸ ਵਾਰ ਦੇ ਮੇਲੇ ਦਾ ਮੁੱਖ ਆਕਰਸ਼ਣ ਦੱਸਦਿਆਂ ਡੀ. ਸੀ. ਨੇ ਕਿਹਾ ਕਿ ਸਾਲ 2022 ‘ਚ ਚੰਡੀਗੜ੍ਹ ਹਾਰਸ ਸ਼ੋਅ ਦੌਰਾਨ ਟੀਮ ਰੈਂਚ ਦੇ ਸਹਿਯੋਗ ਨਾਲ ਮੁਹਾਲੀ ਵਿਖੇ ਪਹਿਲੀ ਵਾਰ ਸ਼ੋਅ ਜੰਪਿੰਗ ਡਰਬੀ ਕਰਵਾਈ ਗਈ ਸੀ। ਇਸੇ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਹੁਣ ਇਸ ਸਥਾਨ ‘ਤੇ ਕੌਮਾਂਤਰੀ ਪੱਧਰ ਦੇ ਮਿਆਰਾਂ ਅਨੁਸਾਰ ਵਿਸ਼ੇਸ਼ ਡਰਬੀ ਟਰੈਕ ਤਿਆਰ ਕੀਤਾ ਗਿਆ ਹੈ, ਜਿਸ ਸਦਕਾ ਐੱਫ. ਈ. ਆਈ . ਦੇ ਨਿਯਮਾਂ ਅਨੁਸਾਰ ਮੁਕਾਬਲੇ ਕਰਵਾਉਣਾ ਸੰਭਵ ਹੋ ਸਕਿਆ ਹੈ। ਇਸ ਨਾਲ ਜ਼ਿਲ੍ਹੇ ਨੇ ਦੇਸ਼ ਦੇ ਪ੍ਰਮੁੱਖ ਘੋੜ-ਸਵਾਰੀ ਕੇਂਦਰਾਂ ‘ਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਲੋਕਾਂ ਨੂੰ ਇਸ ਵਿਲੱਖਣ ਖੇਡ ਅਤੇ ਸੱਭਿਆਚਾਰਕ ਸਮਾਗਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੁਹਾਲੀ ਸੋਨਮ ਚੌਧਰੀ ਨੂੰ ਇਸ ਮੇਲੇ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਮੇਲੇ ‘ਚ ਚੰਡੀਗੜ੍ਹ ਹਾਰਸ ਸ਼ੋਅ ਦੇ ਸੰਸਥਾਪਕ ਦੀਪਇੰਦਰ ਸਿੰਘ ਬਰਾੜ ਅਤੇ ਹਰਜਿੰਦਰ ਸਿੰਘ ਖੋਸਾ ਆਨਰੇਰੀ ਤਕਨੀਕੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਗੇ, ਜਦਕਿ ਦਿ ਰੈਂਚ ਕਲੱਬ ਮੇਲੇ ਦਾ ਸਥਾਨ ਭਾਈਵਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਲਈ ਮੇਲੇ ‘ਚ ਦਾਖ਼ਲਾ ਮੁਫ਼ਤ ਹੋਵੇਗਾ ਅਤੇ ਤਿੰਨੋਂ ਦਿਨ ਮੇਲਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਾਰੀ ਰਹੇਗਾ।
ਪਿਛਲੀ ਖ਼ਬਰ ਐਮ. ਐੱਸ. ਡੀ. ਐੱਮ. ਸਕੂਲ ਵਿਚ ਐੱਨ. ਟੀ. ਟੀ. ਕੋਰਸ. ਦਾ ਉਦਘਾਟਨ, ਬੱਚਿਆਂ ਨੇ ਪੇਸ਼ ਕੀਤਾ ਨੁੱਕੜ ਨਾਟਕ ਅਗਲੀ ਖ਼ਬਰ ਕੈਲੋਂ ਵਿਖੇ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ 300 ਲਾਭਪਾਤਰੀਆਂ ਨੂੰ ਘਰਾਂ ਦੇ ਮਾਲਕੀ ਹੱਕ ਵਾਲੇ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।