ਭਾਮੀਆਂ ਕਲਾਂ/ਲੁਧਿਆਣਾ, 8 ਦਸੰਬਰ (ਜਤਿੰਦਰ ਭੰਬੀ)-ਮੱਤੇਵਾੜਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੀ ਉਮੀਦਵਾਰ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਅਤੇ ਗੁਰੂ ਨਾਨਕ ਨਗਰ ਬਲਾਕ ਸੰਮਤੀ ਜ਼ੋਨ ਤੋਂ ਉਮੀਦਵਾਰ ਮਨਦੀਪ ਸਿੰਘ ਉੱਭੀ ਰਾਜਾ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਤਾਜਪੁਰ ਰੋਡ 'ਤੇ ਜੰਗ ਸਿੰਘ ਚੀਮਾ ਦੇ ਪਰਿਵਾਰ ਵਲੋਂ ਕਰਵਾਈ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਗਈ | ਗਰੇਵਾਲ ਨੇ ਦੋਵਾਂ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਿਧਾਨ ਸਭਾ ਹਲਕਾ ਸਾਹਨੇਵਾਲ 'ਚ ਚਹੁੰ ਪੱਖੀ ਵਿਕਾਸ ਕਰਵਾ ਰਹੇ ਹਨ ਅਤੇ ਇਹ ਜ਼ਿਲ੍ਹਾ ਪ੍ਰੀਸ਼ਦ ਅਤੇ ਇਸ ਅਧੀਨ ਆਉਂਦੀਆਂ 13 ਬਲਾਕ ਸੰਮਤੀਆਂ ਜਿੱਤਣ ਉਪਰੰਤ ਅਸੀਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਰਲ ਕੇ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦੇਵਾਂਗੇ | ਇਸ ਮੌਕੇ ਜੰਗ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਦੋਵਾਂ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਜਗਰੂਪ ਸਿੰਘ, ਮਨਵੀਰ ਸਿੰਘ, ਸ਼ਮਾਂ ਭਾਮੀਆਂ, ਸੋਹਣ ਝਾਅ, ਹੈਪੀ ਉੱਭੀ, ਵਿਕਰਮ ਉੱਭੀ ਅਤੇ ਹੋਰ ਹਾਜ਼ਰ ਸਨ |