16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਰਕਾਰੀ ਕਾਲਜ ਈਸਟ ਵਿਖੇ ਪੀ.ਪੀ.ਐਸ.ਸੀ. ਪ੍ਰੀਖਿਆ ਕੇਂਦਰ ਸਫਲਤਾਪੂਰਵਕ ਨੇਪਰੇ ਚੜਿ੍ਹਆ

ਅਜੀਤ ਡੈਸਕ 09-12-2025
ਲੁਧਿਆਣਾ, 8 ਦਸੰਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਈਸਟ ਦੇ ਪਿ੍ੰਸੀਪਲ ਡਾ. ਜਸਰੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਮਾਣ ਵਾਲੀ ਅਤੇ ਇਤਿਹਾਸਕ ਪ੍ਰਾਪਤੀ ਹੈ ਕਿ ਕਾਲਜ ਵਿਚ ਪੰਜਾਬ ਸਰਵਿਸ ਪਬਲਿਕ ਕਮਿਸ਼ਨ ਪਟਿਆਲਾ ਵਲੋਂ ਪਹਿਲੀ ਵਾਰ ਸਥਾਪਤ ਕੀਤਾ ਗਿਆ ਪ੍ਰੀਖਿਆ ਕੇਂਦਰ ਸਫਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜਿ੍ਹਆ | ਪਿ੍ੰਸੀਪਲ ਡਾ. ਜਸਰੀਤ ਕੌਰ ਨੇ ਇਸ ਸਫਲ ਪ੍ਰਬੰਧਨ ਲਈ ਅਬਜ਼ਰਵਰ, ਪੀ.ਪੀ.ਐਸ.ਸੀ. ਨੁਮਾਇੰਦੇ ਅਤੇ ਵੱਖ-ਵੱਖ ਸੰਸਥਾਵਾਂ ਤੋਂ ਆਏ ਡਿਊਟੀ ਸਟਾਫ਼ ਨੇ ਸੰਸਥਾ ਦੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਨੇ ਕਾਲਜ ਵਲੋਂ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਕੀਤੇ ਗਏ ਉੱਤਮ ਪ੍ਰਬੰਧਾਂ ਦੀ ਤਾਰੀਫ਼ ਕੀਤੀ | ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਪਿ੍ੰਸੀਪਲ ਡਾ. ਜਸਰੀਤ ਕੌਰ ਨੇ ਪ੍ਰੋਫੈਸਰ ਪ੍ਰੀਤ ਕਮਲ ਅਤੇ ਸਮੁੱਚੇ ਸਟਾਫ਼ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿਚ ਅਜਿਹੇ ਮਹੱਤਵਪੂਰਨ ਕਾਰਜਾਂ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਵਾਹਨਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੰਜ ਨਾਬਾਲਗ ਗਿ੍ਫ਼ਤਾਰ ਅਗਲੀ ਖ਼ਬਰ ਸਿਵਲ ਹਸਪਤਾਲ ਦੀ ਸੁਰੱਖਿਆ 'ਤੇ ਵੱਡਾ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।