19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਦਭਾਵਨਾ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਰਾਏਕੋਟ ਵਿਖੇ ਕਰਵਾਇਆ ਮੁਕਾਬਲਾ <br/>

ਅਜੀਤ ਡੈਸਕ 05-12-2025
ਜਲੰਧਰ 4 ਦਸੰਬਰ, (ਅ.ਬ)-ਸਦਭਾਵਨਾ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਰਾਏਕੋਟ ਵਿਖੇ 29 ਨਵੰਬਰ ਨੂੰ ਐਜੂਕੇਸ਼ਨ ਜੋਨ-2 ਗਰੁਪ-ਦੂਜਾ ਪੰਜਾਬ ਯੂਨੀਵਰਸਿਟੀ ਜੋਨਲ ਸਕਿੱਲ-ਇਨ-ਟੀਚਿੰਗ ਅਤੇ ਟੀਚਿੰਗ ਏਡ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿੱਚ ਐਜੂਕੇਸ਼ਨ ਦੇ 22 ਕਾਲਜਾਂ ਦੇ ਵਿਦਿਆਰਥੀਆਂ ਵਲੋਂ ਸਮਾਜਿਕ ਸਿੱਖਿਆ, ਕਮਰਸ, ਇਕੋਨੋਮਿਕਸ ਅਤੇ ਫਿਜੀਕਲ ਐਜੂਕੇਸ਼ਨ ਦੇ ਵਿਸ਼ਿਆਂ ਵਿੱਚ ਭਾਗ ਲਿਆ ਗਿਆ | ਇਸ ਪ੍ਰਤੀਯੋਗਤਾ ਵਿਚ ਨਿਰੀਖਕ ਵਜੋਂ ਡਾ. ਤਰਕੋਲ ਬੰਧੂ (ਪਿ੍ੰਸੀਪਲ ਖਾਲਸਾ ਕਾਲਜ ਆਫ ਐਜੂਕੇਸ਼ਨ, ਸ੍ਰੀ ਮੁਕਤਸਰ ਸਾਹਿਬ) ਨੇ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ | ਇਸ ਤੋਂ ਇਲਾਵਾ ਬੱਚਿਆਂ ਦੇ ਮੁਕਾਬਲਿਆਂ ਨੂੰ ਜੱਜ ਕਰਨ ਲਈ ਦੂਸਰੇ ਜੋਨ ਤੋਂ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਤਜਰਬੇਕਾਰ ਅਧਿਆਪਕਾਂ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ | ਇਸ ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ: ਲਾਭ ਸਿੰਘ ਉਗੋਕੇ ਹਲਕਾ ਭਦੋੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤਾ | ਪਿ੍ੰਸੀਪਲ ਮੈਡਮ ਬਲਜੀਤ ਕੌਰ, ਪ੍ਰੈਜੀਡੈਂਟ ਡਾ: ਮਧੂਮੀਤਾ ਬੈਨਰਜੀ ਅਤੇ ਜਨਰਲ ਸੈਕਟਰੀ ਮਿਸਜ ਨੀਰਜਾ ਕਠਿਆਲਾ ਵਲੋਂ ਜੇਤੂ ਅਤੇ ਪ੍ਰਤੀਯੋਗੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਜ਼ੋਨ ਬੱਲ ਤੋਂ 'ਆਪ' ਉਮੀਦਵਾਰ ਨੇ ਐਡਵੋਕੇਟ ਸੇਖਵਾਂ ਦੀ ਮੌਜੂਦਗੀ 'ਚ ਕਾਗਜ਼ ਦਾਖਲ ਕਰਵਾਏ <br/> ਅਗਲੀ ਖ਼ਬਰ ਪੰਜਾਬੀ ਭਾਸ਼ਾ ਨੂੰ ਵਿੱਦਿਆ ਮਾਧਿਅਮ ਅਤੇ ਹੋਰ ਖੇਤਰਾਂ ਵਿਚ ਲਾਗੂ ਕਰਨ ਸੰਬੰਧੀ ਵਿਚਾਰ ਗੋਸ਼ਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।